ਪੰਜਾਬ-ਹਿਮਾਚਲ ਸਰਹੱਦ ‘ਤੇ ਦਿਸੇ ਸ਼ੱਕੀ

-ਪੰਜਾਬੀਲੋਕ ਬਿਊਰੋ
ਅੱਜ ਪੰਜਾਬ-ਹਿਮਾਚਲ ਦੀ ਸਰਹੱਦ ‘ਤੇ ਅੱਜ ਕੁਝ ਸ਼ੱਕੀ ਵੇਖੇ ਜਾਣ ਮਗਰੋਂ ਪਠਾਨਕੋਟ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਆਸ ਪਾਸ ਦੇ ਜ਼ਿਲਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਪਹਿਲਾਂ ਵੀ ਪਠਾਨਕੋਟ ਦੋ ਵਾਰ ਬਾਗੀਆਂ ਵਲੋਂ ਨਿਸ਼ਾਨਾ ਬਣਾਇਆ ਜਾ ਚੁੱਕਿਆ ਹੈ, ਜਿਸ ਕਰਕੇ ਸੁਰੱਖਿਆ ਤੇ ਖੁਫੀਆ ਤੰਤਰ ਵਧੇਰੇ ਚੌਕਸੀ ਵਰਤ ਰਿਹਾ ਹੈ।