ਹਿਟਲਰ ਬਨਾਮ ਮੋਦੀ

ਵਿਰੋਧੀਆਂ ਦੇ ਮੋਦੀ ‘ਤੇ ਤਿੱਖੇ ਹੱਲੇ
-ਪੰਜਾਬੀਲੋਕ ਬਿਊਰੋ
ਲੋਕ ਸਭਾ ਚੋਣਾਂ ਵਿੱਚ ਜੇਤਲੀ ਨੂੰ ਹਰਾਉਣ ਵਾਲੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਫੇਰ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲੜਨ ਦੀ ਚੁਣੌਤੀ ਦਿੰਦਿਆਂ ਕਿਹਾ ਹੈ ਕਿ ਆਓ ਮੋਦੀ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਉਪਰ ਰਿਫਰੈਂਡਮ ਕਰਵਾਇਆ ਜਾਵੇ। ਮੋਦੀ ਸਰਕਾਰ ਵੱਲੋਂ ਸੋਨੇ ਨੂੰ ਲੈ ਕੇ ਲਗਾਈਆਂ ਗਈਆਂ ਪਾਬੰਦੀਆਂ ਉਪਰ ਸਖ਼ਤ ਟਿੱਪਣੀ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਇਹ ਸਭ ਚੀਜ਼ਾਂ ਅਡੋਲਫ ਹਿਟਲਰ ਦੇ ਨਾਜੀ ਜਰਮਨੀ ‘ਚ ਹੁੰਦੀਆਂ ਸਨ।  ਉਹਨਾਂ ਨੇ ਸਵਾਲ ਕੀਤਾ ਹੈ ਕਿ ਕੀ ਮੋਦੀ ਸਰਕਾਰ ਨਾਜੀ ਵਿਚਾਰਧਾਰਾ ਨੂੰ ਭਾਰਤ ‘ਚ ਦੁਹਰਾਉਣ ਦੀ ਕੋਸ਼ਿਸ਼ ਕਰ ਰਹੀ ਹੈ?
ਕੈਪਟਨ ਅਮਰਿੰਦਰ ਨੇ ਕਿਹਾ ਕਿ ਸੋਨਾ ਵਿਆਹ ਦੀ ਖੁਸ਼ੀ ਦਾ ਪ੍ਰਤੀਕ ਹੈ ਅਤੇ ਭਾਰਤੀ ਔਰਤਾਂ ਲਈ ਇਸ ਦਾ ਬਹੁਤ ਜ਼ਿਆਦਾ ਮਹੱਤਵ ਹੈ, ਜਿਹਨਾਂ ਨੇ ਇਸ ਸਬੰਧ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜੇਤਲੀ ਦੀ ਸੋਚ ਉਪਰ ਸਵਾਲ ਕੀਤੇ ਹਨ। ਜਦਕਿ ਹੈਕਿੰਗ ਦੀਆਂ ਤਾਜ਼ਾ ਘਟਨਾਵਾਂ ‘ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਨੂੰ ਆਪਣੀ ਗੈਰ ਸੰਗਠਿਤ ਨੋਟਬੰਦੀ ਦੀ ਸਕੀਮ ਰਾਹੀਂ ਆਮ ਲੋਕਾਂ ਨੂੰ ਧੋਖੇਬਾਜ਼ਾਂ ਦੇ ਸ਼ਿਕਾਰ ਬਣਾਉਣ ਵਿਰੁੱਧ ਚੇਤਾਵਨੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਦੀ ਸ਼ੁਰੂਆਤ ਨਾਲ ਸਰਕਾਰ ਨੂੰ ਇਸ ਕਦਮ ‘ਤੇ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ। ਕੈਪਟਨ ਅਮਰਿੰਦਰ ਨੇ ਕਿਹਾ ਕਿ ਗੈਰ ਸੰਗਠਿਤ ਨੋਟਬੰਦੀ ਦੇ ਕਦਮ ਕਾਰਨ ਆਮ ਲੋਕਾਂ ‘ਚ ਬਹੁਤ ਜ਼ਿਆਦਾ ਗੁੱਸਾ ਹੈ।  ਜਦਕਿ ਕਾਂਗਰਸ ਦੀਆਂ ਵੈਬਸਾਈਟਾਂ ਦੀ ਹੈਕਿੰਗ ਦਾ ਜ਼ਿਕਰ ਕਰਦਿਆਂ, ਉਹਨਾਂ ਨੇ ਕਿਹਾ ਕਿ ਇਹਨਾਂ ਘਟਨਾਵਾਂ ਨੇ ਡਿਜੀਟਲ ਸਿਸਟਮ ਦੀ ਅਸੰਵੇਦਨਸ਼ੀਲ ਨੂੰ ਸਾਹਮਣੇ ਲਿਆ ਦਿੱਤਾ ਹੈ, ਜਿਸਨੂੰ ਅਪਣਾਉਣ ‘ਤੇ ਮੋਦੀ ਸਰਕਾਰ ਜ਼ੋਰ ਦੇ ਰਹੀ ਹੈ।  ਉਹਨਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਤੇ ਦੂਜਿਆਂ ਸੂਬਿਆਂ ਅੰਦਰ ਕੁਝ ਹੀ ਮਹੀਨਿਆਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਲੋਕਾਂ ਦਾ ਗੁੱਸਾ ਖੁਦ ਸਾਹਮਣੇ ਆ ਜਾਵੇਗਾ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਪੂਰੇ ਦੇਸ਼ ਨੂੰ ਨਗਦੀ ਦੇ ਲੈਣ ਦੇਣ ਤੋਂ ਡਿਜੀਟਲ ਟ੍ਰਾਂਜੈਕਸ਼ਨਾਂ ਵੱਲ ਵਧਾਉਣ ਦਾ ਫੈਸਲਾ ਲੈਣ ਤੋਂ ਪਹਿਲਾਂ, ਮੋਦੀ ਨੂੰ ਜ਼ਮੀਨੀ ਹਕੀਕਤਾਂ ‘ਤੇ ਵਿਚਾਰ ਕਰਨਾ ਚਾਹੀਦਾ ਸੀ ਅਤੇ ਸਾਈਬਰ ਟ੍ਰਾਂਜੈਕਸ਼ਨਾਂ ਨੂੰ ਸੁਰੱਖਿਅਤ ਬਣਾਉਣਾ ਚਾਹੀਦਾ ਸੀ। ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜਿਸ ਅਸਾਨੀ ਨਾਲ ਹੈਕਰਾਂ ਵੱਲੋਂ ਸਾਈਬਰ ਖਾਤਿਆਂ ‘ਚ ਪਾੜ ਪਾਇਆ ਜਾ ਰਹੀ ਹੈ, ਇਸ ਤੋਂ ਪਤਾ ਚੱਲਦਾ ਹੈ ਕਿ ਭਾਰਤ ‘ਚ ਸਾਈਬਰ ਨੇਟਵਰਕ ਕਿੰਨਾ ਕਮਜ਼ੋਰ ਹੈ ਅਤੇ ਕਿਵੇਂ ਦੇਸ਼ ਡਿਜੀਟਾਈਜੇਸ਼ਨ ਵੱਲ ਵੱਧਣ ਨੂੰ ਲੈ ਕੇ ਬੇਤਿਆਰ ਹੈ, ਜਿਸ ਪੱਧਰ ‘ਤੇ ਪ੍ਰਧਾਨ ਮੰਤਰੀ ਚਾਹੁੰਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਖੁਲਾਸਾ ਕੀਤਾ ਕਿ ਅਸਲੀਅਤ ‘ਚ ਮਈ 2015 ‘ਚ ਆਰ.ਟੀ.ਆਈ ਹੇਠ ਹੋਏ ਖੁਲਾਸੇ ‘ਚ ਦੱਸਿਆ ਗਿਆ ਹੈ ਕਿ ਕਿਸ ਤਰਾਂ ਮੋਦੀ ਸਰਕਾਰ ਦੇ ਸੱਤਾ ‘ਚ ਆਉਣ ਤੋਂ ਬਾਅਦ ਬੈਂਕ ਧੋਖਾਧੜੀ (ਰਿਜਰਵ ਬੈਂਕ ਦੇ ਡਾਟਾ ਮੁਤਾਬਿਕ) ‘ਚ 100 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।  ਉਹਨਾਂ ਨੇ ਹਾਲੇ ‘ਚ ਵੱਡੇ ਪੱਧਰ ‘ਤੇ ਵਿੱਤੀ ਹੈਕਿੰਗ ਧੋਖਾਧੜੀ ਦਾ ਵੀ ਜ਼ਿਕਰ ਕੀਤਾ ਹੈ, ਜਿਸ ‘ਚ ਆਨਲਾਈਨ ਸਕਿਓਰਿਟੀ ‘ਚ ਪਾੜ ਲੱਗਣ ਕਾਰਨ ਕਈ ਪ੍ਰਮੁੱਖ ਬੈਂਕਾਂ ਦੇ 3.2 ਮਿਲੀਅਨ ਡੇਬਿਟ ਕਾਰਡ ਖਤਰੇ ‘ਚ ਪੈ ਗਏ ਸਨ। ਕੈਪਟਨ ਅਮਰਿੰਦਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਆਨਲਾਈਨ ਬੈਂਕਿੰਗ ‘ਚ ਸ਼ਾਮਿਲ ਖਤਰਿਆਂ ਪ੍ਰਤੀ ਅੱਖਾਂ ਬੰਦ ਕੀਤੇ ਪ੍ਰਤੀਤ ਹੁੰਦੀ ਹੈ।  ਉਹਨਾਂ ਨੇ ਸਵਾਲ ਕੀਤਾ ਕਿ ਕੀ ਤੁਹਾਡੀ ਅਜਿਹੀ ਅਦੂਰਦਰਸ਼ੀ ਸੋਚ ਹੈ ਕਿ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਕਿ ਕਿਸ ਤਰਾਂ ਤੁਹਾਡੇ ਅਸੰਵੇਦਨਸ਼ੀਲ ਕਦਮ ਨੇ ਪੂਰੇ ਦੇਸ਼ ਨੂੰ ਵਿੱਤੀ ਅਰਾਜਕਤਾ ਦੀ ਸਥਿਤੀ ‘ਚ ਧਕੇਲ ਦਿੱਤਾ ਹੈ ਅਤੇ ਕਿਸ ਤਰਾਂ ਤੁਹਾਡੀ ਸਰਕਾਰ ਬੁਰੇ ਹਾਲਾਤਾਂ ਦਾ ਸਾਹਮਣਾ ਕਰਨ ਨੂੰ ਬੇਤਿਆਰ ਹੈ? ਉਹਨਾਂ ਨੇ ਕਿਹਾ ਕਿ ਕਈ ਹੈਕਿੰਗ ਤੇ ਬੈਂਕਿੰਗ ਧੋਖਾਧੜੀ ਦੀਆਂ ਘਟਨਾਵਾਂ ਸਾਹਮਣੇ ਆਉਣ ਦੇ ਬਾਵਜੂਦ, ਮੋਦੀ ਸਰਕਾਰ ਸਿਸਟਮ ਨੂੰ ਸੁਰੱਖਿਅਤ ਬਣਾਉਣ ‘ਚ ਨਾਕਾਮ ਰਹੀ ਹੈ।  ਜਿਹੜਾ ਕਦਮ ਉਹਨਾਂ ਨੂੰ ਨੋਟਬੰਦੀ ਦੇ ਕਠੋਰ ਕਦਮ ‘ਤੇ ਵੱਧਣ ਦਾ ਇਰਾਦਾ ਬਣਾਉਣ ਤੋਂ ਪਹਿਲਾਂ ਚੁੱਕਣਾ ਚਾਹੀਦਾ ਸੀ। ਇਸੇ ਤਰਾਂ, ਆਉਂਦੀਆਂ ਪੰਜਾਬ ਕਾਂਗਰਸ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦੀ ਵੰਡ ਦੇ ਸਬੰਧ ‘ਚ ਇਕ ਸਵਾਲ ‘ਤੇ ਕੈਪਟਨ ਅਮਰਿੰਦਰ ਨੇ ਕਿਹਾ ਕਿ 3 ਦਸੰਬਰ ਨੂੰ ਏ.ਆਈ.ਸੀ.ਸੀ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਚੋਣ ਕਮੇਟੀ ਦੀ ਮੀਟਿੰਗ ‘ਚ ਸਾਰੀਆਂ ਸੀਟਾਂ ਨੂੰ ਫਾਈਨਲ ਕਰ ਲਿਆ ਜਾਵੇਗਾ।
ਨਵਜੋਤ ਸਿੰਘ ਸਿੱਧੂ ਬਾਰੇ ਪੁੱਛੇ ਜਾਣ ‘ਤੇ, ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਜ਼ਲਦੀ ਹੀ ਉਹਨਾਂ ਨਾਲ ਮੁਲਾਕਾਤ ਹੋਵੇਗੀ ਅਤੇ ਕਿਹਾ ਕਿ ਸਿੱਧੂ ਪੰਜਾਬ ਕਾਂਗਰਸ ਦੇ ਚੋਣ ਪ੍ਰਚਾਰ ‘ਚ ਇਕ ਅਹਿਮ ਭੂਮਿਕਾ ਨਿਭਾਉਣਗੇ। ਐਸ.ਵਾਈ.ਐਲ ਮੁੱਦੇ ਉਪਰ, ਕੈਪਟਨ ਅਮਰਿੰਦਰ ਨੇ ਮੁੱਖ ਮਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ‘ਤੇ ਸਵਾਲ ਕੀਤਾ ਕਿ ਕਿਉਂ ਉਹਨਾਂ ਨੇ ਬੀਤੇ 10 ਸਾਲਾਂ ਦੌਰਾਨ ਪੰਜਾਬ ਦੇ ਪਾਣੀਆਂ ਦੀ ਰਾਖੀ ਖਾਤਿਰ ਕੁਝ ਨਹੀਂ ਕੀਤਾ। ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਬਾਦਲ ਨੇ ਆਪ੍ਰੇਸ਼ਨ ਬਲੂਸਟਾਰ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਚ ਅਰਦਾਸ ‘ਤੇ ਕਿਹਾ ਸੀ ਕਿ ਟੈਂਕਾਂ ਨੂੰ ਸ੍ਰੀ ਹਰਿਮੰਦਰ ਸਾਹਿਬ ‘ਚ ਵੜਨ ਤੋਂ ਪਹਿਲਾਂ ਉਹਨਾਂ ਦੀਆਂ ਲਾਸ਼ਾਂ ਤੋਂ ਹੋ ਕੇ ਗੁਜਰਨਾ ਪਵੇਗਾ, ਲੇਕਿਨ ਉਹਨਾਂ ਦੇ ਸ਼ਬਦਾਂ ਦੀ ਪ੍ਰੀਖਿਆ ਵੇਲੇ ਉਹ ਭੱਜ ਖੜੇ ਹੋਏ ਸਨ,  ਬਾਦਲਾਂ ‘ਤੇ ਕਾਇਰ ਹੋਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਇਹਨਾਂ ‘ਤੇ ਐਸ.ਵਾਈ.ਐਲ ਜਾਂ ਕਿਸੇ ਹੋਰ ਮੁੱਦੇ ਨੂੰ ਲੈ ਕੇ ਭਰੋਸਾ ਨਹੀਂ ਕੀਤਾ ਜਾ ਸਕਦਾ।