ਸੰਸਦੀ ਕਾਰਵਾਈ ਦੀ ਵੀਡੀਓ ਦਾ ਮਾਮਲਾ

ਭਗਵੰਤ 9 ਤੱਕ ਸੰਸਦ ‘ਚ ਨਹੀਂ ਜਾ ਸਕਣਗੇ
-ਪੰਜਾਬੀਲੋਕ ਬਿਊਰੋ
ਸੰਸਦ ਦੀ ਵੀਡੀਓ ਬਣਾਉਣ ਦੇ ਮਾਮਲੇ ਵਿੱਚ ਭਗਵੰਤ ਮਾਨ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ। ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਅੱਜ ਇੱਕ ਵਾਰ ਫਿਰ ਜਾਂਚ ਕਰ ਰਹੀ 9 ਮੈਂਬਰੀ ਸਦਨ ਦੀ ਕਮੇਟੀ ਨੂੰ ਪੂਰੇ ਮਾਮਲੇ ਦੀ ਰਿਪੋਰਟ ਦੇਣ ਲਈ ਇੱਕ ਹਫਤੇ ਦਾ ਹੋਰ ਸਮਾਂ ਦਿੱਤਾ ਹੈ।  ਸਪੀਕਰ ਦੇ ਤਾਜ਼ਾ ਆਦੇਸ਼ ਤੋਂ ਬਾਅਦ ਭਗਵੰਤ ਮਾਨ ਹੁਣ 9 ਦਸੰਬਰ ਤੱਕ ਸੰਸਦ ਵਿੱਚ ਨਹੀਂ ਆ ਸਕਣਗੇ। ਇਹ ਕਮੇਟੀ ਉਹਨਾਂ ਦੋਸ਼ਾਂ ਦੀ ਜਾਂਚ ਕਰਨ ਲਈ ਬਣਾਈ ਗਈ ਸੀ ਜਿਸ ‘ਚ ਭਗਵੰਤ ਮਾਨ ਖਿਲਾਫ ਸੰਸਦ ਦੀ ਸੁਰੱਖਿਆ ਦੀ ਉਲੰਘਣਾ ਕਰਨ ਦੇ ਦੋਸ਼ ਲੱਗੇ ਸਨ।  ਲੋਕ ਸਭਾ ਦੀ ਸਪੀਕਰ ਸਮਿੱਤਰਾ ਮਹਾਜਨ ਨੇ ਮਾਮਲੇ ਦੀ ਜਾਂਚ ਲਈ ਭਾਜਪਾ ਐਮ ਪੀ ਕੀਰਤ ਸਮੱਈਆ ਦੀ ਅਗਵਾਈ ਵਿੱਚ 9 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ।