ਸੀ ਬੀ ਆਈ ਦੇ ਡਾਇਰੈਕਟਰ ਹੋਣਗੇ ਅਸਥਾਨਾ

ਮੋਦੀ ਦੇ ਕਰੀਬੀ ਅਧਿਕਾਰੀਆਂ ਵਿਚ ਨੇ ਸ਼ੁਮਾਰ
-ਪੰਜਾਬੀਲੋਕ ਬਿਊਰੋ
ਸੀ.ਬੀ.ਆਈ. ਦੇ ਡਾਇਰੈਕਟਰ ਅਨਿਲ ਸਿਨਾਹ ਦੇ ਸੇਵਾ ਮੁਕਤ ਹੋਣ ‘ਤੇ ਨਵੇਂ ਡਾਇਰੈਕਟਰ ਰਾਕੇਸ਼ ਅਸਥਾਨਾ ਹੋਣਗੇ।  ਉਹ 1984 ਬੈਚ ਦੇ ਗੁਜਰਾਤ ਕੇਡਰ ਦੇ ਅਧਿਕਾਰੀ ਹਨ।  ਫਿਲਹਾਲ ਅਸਥਾਨਾ ਸੀ ਬੀ ਆਈ ਵਿੱਚ ਹੀ ਐਡੀਸ਼ਨਲ ਡਾਇਰਕੈਟਰ ਦੇ ਅਹੁਦੇ ਉਤੇ ਕੰਮ ਕਰ ਰਹੇ ਹਨ।  ਉਹ ਕਈ ਮਹੱਤਵਪੂਰਨ ਮਾਮਲਿਆਂ ਦੀ ਜਾਂਚ ਲਈ ਬਣੀ ਐਸ ਆਈ ਟੀ ਦੇ ਮੁਖੀ ਵੀ ਹਨ।  ਮੋਦੀ ਸਰਕਾਰ ਨੇ ਅਸਥਾਨਾ ਨੂੰ ਸੀ ਬੀ ਆਈ ਦੀ ਕਮਾਂਡ ਦੇਣ ਲਈ ਉਹਨਾਂ ਦੇ ਸੀਨੀਅਰ ਅਧਿਕਾਰੀ ਰੂਪਕ ਦੱਤ ਦਾ ਤਬਾਦਲਾ ਕਰ ਦਿੱਤਾ ਸੀ, ਜਿਸ ਕਰਕੇ ਸਿਨਾ ਦੇ ਸੇਵਾ ਮੁਕਤ ਹੋਣ ਤੋਂ ਬਾਅਦ ਸੀ ਬੀ ਆਈ ਵਿੱਚ ਸੀਨੀਅਰ ਵਜੋਂ ਹੁਣ ਅਸਥਾਨਾ ਹੀ ਸਨ। ਸਪੈਸ਼ਲ ਡਾਇਰੈਕਟਰ ਰਹੇ ਰੂਪਕ ਦੱਤ ਨੂੰ ਹੁਣ ਗ੍ਰਹਿ ਮੰਤਰਾਲੇ ਵਿੱਚ ਸਪੈਸ਼ਲ ਸਕੱਤਰ ਦਾ ਅਹੁਦਾ ਦਿੱਤਾ ਗਿਆ ਹੈ। ਅਸਥਾਨਾ ਸੀ ਬੀ ਆਈ ਵਿੱਚ ਕਾਫੀ ਚਰਚਿਤ ਚਿਹਰਾ ਹੈ। ਮੌਜੂਦਾ ਸਥਾਨ ਤੋਂ ਪਹਿਲਾਂ ਉਹ 1992 ਤੋਂ 2002 ਤੱਕ ਸੀ ਬੀ ਆਈ ਵਿੱਚ ਐਸ ਪੀ ਤੋਂ ਲੈ ਕੇ ਡੀ ਆਈ ਜੀ ਦੇ ਰੈਂਕ ਉਤੇ ਕੰਮ ਕਰ ਚੁੱਕੇ ਹਨ।  ਇਸ ਦੌਰਾਨ ਉਹਨਾਂ ਚਾਰਾ ਘੁਟਾਲਾ ਤੇ ਕੋਲਤਾਰ ਵਰਗੇ ਪ੍ਰਮੁੱਖ ਕੇਸਾਂ ਦੀ ਜਾਂਚ ਕੀਤੀ। ਉਹ  ਪੀ ਐਮ ਮੋਦੀ ਦੇ ‘ਵਫਾਦਾਰ ਅਧਿਕਾਰੀਆਂ’ ਵਿਚੋਂ ਇਕ ਮੰਨੇ ਜਾਂਦੇ ਹਨ।