ਗੁਰੂ ਕੀ ਨਗਰੀ ‘ਚ ਸਰੇਆਮ ਕਤਲ

-ਪੰਜਾਬੀਲੋਕ ਬਿਊਰੋ
ਨਾਭਾ ਜੇਲ ਬ੍ਰੇਕ ਕਾਂਡ ਤੋਂ ਬਾਅਦ ਪੰਜਾਬ ਭਰ ਵਿੱਚ ਚੌਕਸੀ ਦਾ ਐਲਾਨ ਹੈ, ਪਰ ਇਸ ਦੇ ਬਾਵਜੂਦ ਸਰੇਆਮ ਹਿੰਸਕ ਵਾਰਦਾਤਾਂ ਵਾਪਰ ਰਹੀਆਂ ਨੇ। ਗੁਰੂ ਕੀ ਨਗਰੀ ਅੰਮ੍ਰਿਤਸਰ ਦੀ ਮਜੀਠਾ ਰੋਡ ‘ਤੇ ਕੱਲ ਸ਼ਾਮ ਅਚਾਨਕ ਫਾਇਰਿੰਗ ਦੀ ਅਵਾਜ਼ ਨੇ ਲੋਕਾਂ ਨੂੰ ਦਹਿਸ਼ਤ ਵਿੱਚ ਪਾ ਦਿੱਤਾ, ਪੀ ਡਬਲਿਯੂ ਡੀ ਦੇ  ਐਸ ਡੀ ਓ ਜਗਬੀਰ ਸਿੰਘ ਦੀ ਖੂਨ ਨਾਲ ਲਥਪਥ ਲਾਸ਼ ਪਈ ਸੀ।  ਜਗਬੀਰ ਸਿੰਘ ਸ਼ਾਮ ਨੂੰ ਆਪਣੇ ਘਰ ਦੇ ਬਾਹਰ ਸੈਰ ਲਈ ਨਿਕਲੇ ਸਨ, ਕੁੱਝ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਉਹਨਾਂ ਨੂੰ ਕਤਲ ਕਰ ਦਿੱਤਾ।  ਜਗਬੀਰ ਸਿੰਘ ਨੂੰ ਤਿੰਨ ਗੋਲੀਆਂ ਲੱਗੀਆਂ ਸੀ।  ਰਿਸ਼ਤੇਦਾਰਾਂ ਮੁਤਾਬਕ ਜਗਬੀਰ ਸਿੰਘ ਦੀ ਆਪਣੇ ਪਿੰਡ ਸ਼ਾਮ ਨਗਰ ਵਿੱਚ ਦੁਸ਼ਮਣੀ ਹੈ, ਇਸੇ ਰੰਜਿਸ਼ ਕਾਰਨ ਹੀ ਕਤਲ ਕੀਤਾ ਗਿਆ ਹੈ। ਅੱਜ ਸਾਰਾ ਦਿਨ ਇਲਾਕੇ ਵਿੱਚ ਪੁਲਿਸ ਆਲੇ ਦੁਆਲੇ ਘਰਾਂ ਦੀ ਸੀ ਸੀ ਟੀ ਵੀ ਫੁਟੇਜ ਖੰਗਾਲਦੀ ਰਹੀ, ਪਰ ਸ਼ਹਿਰ ਦੇ ਪੌਸ਼ ਇਲਾਕੇ ਵਿੱਚ ਵਾਪਰੀ ਇਸ ਵਾਰਦਾਤ ਨੇ ਸ਼ਹਿਰ ਦੀ ਸੁਰੱਖਿਆ ਵਿਵਸਥਾ ‘ਤੇ ਸਵਾਲ ਖੜੇ ਕੀਤੇ ਨੇ, ਹਲਕੇ ਦੇ ਲੋਕ ਦਹਿਸ਼ਤ ਵਿੱਚ ਨੇ।