ਸੋਨਾ ਹੁਣ ਨਹੀਂ ਰਿਹਾ ਸੋਨਾ

ਸਰਕਾਰ ਤੈਅ ਕਰੂ ਕਿੰਨਾ ਰੱਖਣਾ ਸੋਨਾ
-ਪੰਜਾਬੀਲੋਕ ਬਿਊਰੋ
ਨੋਟਬੰਦੀ ਤੋਂ ਬਾਅਦ ਹੁਣ ਮੋਦੀ ਸਰਕਾਰ ਦਾ ਘਰਾਂ ਵਿੱਚ ਪਏ ਸੋਨੇ ‘ਤੇ ਸਰਜੀਕਲ ਸਟ੍ਰਾਈਕ ਹੋਣਾ ਹੈ।  ਅੱਜ ਵਿੱਤ ਮੰਤਰੀ ਅਰੁਣ ਜੇਤਲੀ ਨੇ ਐਲਾਨ ਕੀਤਾ ਹੈ ਕਿ ਹੁਣ ਤੈਅ ਹੱਦ ਤੋਂ ਜ਼ਿਆਦਾ ਸੋਨਾ ਰੱਖਣ ਵਾਲਿਆਂ ਨੂੰ ਟੈਕਸ ਦੇਣਾ ਪਏਗਾ। ਆਮਦਨ ਕਰ ਵਿਭਾਗ ਦੇ ਛਾਪਿਆਂ ਵਿੱਚ ਤੈਅ ਹੱਦ ਤੋਂ ਵੱਧ ਸੋਨਾ ਜ਼ਬਤ ਕਰ ਲਿਆ ਜਾਵੇਗਾ।
ਨਵੇਂ ਨਿਯਮਾਂ ਮੁਤਾਬਕ ਹਰ ਵਿਆਹੀ ਮਹਿਲਾ 500 ਗ੍ਰਾਮ ਸੋਨਾ, ਕੁਆਰੀ ਮਹਿਲਾ 250 ਗ੍ਰਾਮ ਤੇ ਪੁਰਸ਼ 100 ਗ੍ਰਾਮ ਸੋਨਾ ਰੱਖ ਸਕਦਾ ਹੈ।  ਬ੍ਰਾਂਡਿਡ ਤੇ ਅਨ-ਬ੍ਰਾਂਡਿਡ ਸਿੱਕਿਆਂ ‘ਤੇ ਵੀ 12.5 ਫੀਸਦੀ ਇੰਪੋਰਟ ਡਿਊਟੀ ਲਾਉਣ ਦਾ ਐਲਾਨ ਕੀਤਾ ਹੈ।  ਕਾਨੂੰਨੀ ਤਰੀਕੇ ਨਾਲ ਪੁਰਖਿਆਂ ਤੋਂ ਮਿਲੇ ਸੋਨੇ ‘ਤੇ ਕੋਈ ਟੈਕਸ ਨਹੀਂ।
ਪਰ ਧਾਰਮਿਕ ਸਥਾਨਾਂ ‘ਤੇ ਚੜਦੇ ਸੋਨੇ ਦੇ ਚੜਾਵੇ ਬਾਰੇ ਵੀ ਕੋਈ ਸੀਮਾ ਤੈਅ ਕੀਤੀ ਹੈ ਕਿ ਨਹੀਂ ਇਹ ਪਤਾ ਨਹੀਂ ਲੱਗ ਸਕਿਆ। ਨੋਟਬੰਦੀ ਕਾਰਨ ਧਾਰਮਿਕ ਸਥਾਨਾਂ ਦੇ ਚੜਾਵੇ ਵਿੱਚ ਕਮੀ ਆਈ ਹੈ, ਜਿਸ ਦਾ ਹੱਲ ਲੱਭਿਆ ਜਾ ਰਿਹਾ ਹੈ, ਗੁਜਰਾਤ ਦੇ ਮੰਦਰਾਂ ਨੇ ਦਾਨ ਲਈ ਈ-ਵਾਲੈਟ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ।
ਓਧਰ ਅਰੁਣ ਜੇਤਲੀ ਨੇ ਅੱਜ ਭੁਵਨੇਸ਼ਵਰ ‘ਚ ਕਿਹਾ ਕਿ ਆਮ ਲੋਕ ਤਾਂ ਹਾਲਾਤ ਅਨੁਸਾਰ ਬਦਲ ਰਹੇ ਨੇ ਪਰ ਰਾਜਨੇਤਾ ਤੇ ਮੀਡੀਆ ਵਾਲੇ ਹਾਲਾਤ ਅਨੁਸਾਰ ਨਹੀਂ ਢਲ ਰਹੇ।