ਗੈਂਗਸਟਰ ਨੀਟੇ ਦੇ ਮਾਪਿਆਂ ਨੂੰ ਐਨਕਾਊਂਟਰ ਦਾ ਖਦਸ਼ਾ

ਹਾਈਕੋਰਟ ‘ਚ ਪਾਈ ਪਟੀਸ਼ਨ
-ਪੰਜਾਬੀਲੋਕ ਬਿਊਰੋ
ਨਾਭਾ ਜੇਲ ਵਿਚੋਂ ਫਰਾਰ ਕੁਲਦੀਪ ਸਿੰਘ ਉਰਫ ਨੀਟਾ ਦਿਓਲ ਦੇ ਪਿਤਾ ਸੁਰਜੀਤ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਹੈ ਕਿ ਉਹਨਾਂ ਨੂੰ ਡਰ ਹੈ ਕਿ ਪੁਲਿਸ ਉਹਨਾਂ ਦੇ ਪੁੱਤ ਦਾ ਐਨਕਾਊਂਟਰ ਕਰ ਸਕਦੀ ਹੈ। ਕੋਰਟ ਨੂੰ ਨੀਟੇ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਹੈ। ਤੇ ਸਾਰੇ ਮਾਮਲੇ ਦੀ ਸੀ ਬੀ ਆਈ ਜਾਂਚ ਦੀ ਮੰਗ ਵੀ ਕੀਤੀ ਗਈ ਹੈ, ਕੋਰਟ ਵਿੱਚ ਅੱਜ ਇਸ ਪਟੀਸ਼ਨ ‘ਤੇ ਸੁਣਵਾਈ ਹੋਣੀ ਹੈ।
ਇਸ ਮਸਲੇ ‘ਤੇ ਸਿਆਸਤ ਵੀ ਪੂਰੀ ਗਰਮ ਹੈ, ਭਗਵੰਤ ਮਾਨ ਨੇ ਕਿਹਾ ਹੈ ਕਿ ਨਾਭਾ ਜੇਲ ਬ੍ਰੇਕ ਕਾਂਡ ਪਿੱਛੇ ਸੁਖਬੀਰ ਬਾਦਲ ਦਾ ਹੱਥ ਹੈ, ਉਹ ਚੋਣਾਂ ‘ਚ ਗੜਬੜੀ ਕਰਵਾ ਸਕਦੇ ਨੇ।