ਨਾਭਾ ਜੇਲ ਬ੍ਰੇਕ ਕਾਂਡ-25-26 ਨੂੰ ਹੋਇਆ ਸੀ ਟਰਾਇਲ

-ਪੰਜਾਬੀਲੋਕ ਬਿਊਰੋ
ਨਾਭਾ ਜੇਲ ਬ੍ਰੇਕ ਕਾਂਡ ਬਾਰੇ ਨਿੱਤ ਨਵੇਂ ਖੁਲਾਸੇ ਹੋ ਰਹੇ ਨੇ, ਸਾਜਿਸ਼ ਦੇ ਮਾਸਟਰਮਾਈਂਡ ਗੁਰਪ੍ਰੀਤ ਸਿੰਘ ਮੰਗੇਵਾਲ ਤੇ ਉਸ ਦੇ ਸਾਲੇ ਅੰਗਰੇਜ਼ ਸਿੰਘ ਨੂੰ ਮੰਗਲਵਾਰ ਦੀ ਰਾਤ ਰਾਜਸਥਾਨ ਪੁਲਿਸ ਨੇ ਸ੍ਰੀਗੰਗਾਨਗਰ ਜ਼ਿਲੇ ਦੇ ਪਿੰਡ ਗੁਮੰਣਵਾਲੀ ਤੋਂ ਗ੍ਰਿਫਤਾਰ ਕੀਤਾ ਸੀ ਜਿਥੇ ਗੁਰਪ੍ਰੀਤ ਦੇ ਨਾਨਕੇ ਹਨ ਤੇ ਉਹ ਆਪਣੇ ਮਾਮੇ ਦੇ ਘਰ ਹੀ ਸੀ, ਪਰ ਪੰਜਾਬ ਪੁਲਿਸ ਵਲੋਂ ਇਸ ਮਾਮਲੇ ਦੇ ਦਰਜ ਕੀਤੇ ਜਾ ਰਹੇ ਰਿਕਾਰਡ ਵਿੱਚ ਗ੍ਰਿਫਤਾਰੀ ਪਾਤੜਾਂ ਤੋਂ ਦਿਖਾਈ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਨੇ ਆਪਣੇ ਜੱਦੀ ਪਿੰਡ ਮੋਗਾ ਜ਼ਿਲੇ ਦੇ ਮੰਗੇਵਾਲ ਵਿੱਚ ਨਾਭੇ ਵਰਗੀ ਨਕਲੀ  ਜੇਲ ਬਣਾ ਕੇ 25 ਤੇ 26 ਨੂੰ ਓਥੇ ਟਰਾਇਲ ਚਲਾਇਆ ਕਿ ਕਿਵੇਂ ਜੇਲ ‘ਤੇ ਹਮਲਾ ਕਰਨਾ ਹੈ, ਤੇ ਇਹ ਵੀ ਸਕੀਮ ਘੜੀ ਗਈ ਕਿ ਗੈਂਗਸਟਰਜ਼ ਨੂੰ ਜੇਲ ਵਿਚੋਂ ਛੁਡਵਾਉਣ ਤੋਂ ਬਾਅਦ ਕਿੱਧਰ ਨੂੰ ਭੱਜਣਾ ਤੇ ਕੀਹਨੇ ਕਿੱਧਰ ਨੂੰ ਜਾਣਾ। ਹਮਲੇ ਲਈ ਵਰਤੇ ਗਏ ਹਥਿਆਰ, ਵਰਦੀ ਤੇ ਗੱਡੀਆਂ ਗੁਰਪ੍ਰੀਤ ਨੇ ਹੀ ਮੁਹੱਈਆ ਕਰਵਾਏ। ਪੁਲਿਸ ਦੀਆਂ ਵਰਦੀਆਂ ਤਾਂ ਓਹਨੇ ਬਕਾਇਦਾ ਮੇਚੇ ਦੇ ਕੇ ਸਵਾਈਆਂ ਸਨ, ਹਮਲੇ ਵੇਲੇ ਉਹ ਖੁਦ ਏ ਐਸ ਆਈ ਬਣਿਆ ਸੀ ਤੇ ਪਲਵਿੰਦਰ ਪਿੰਦਾ ਸਿਪਾਹੀ ਬਣਿਆ ਸੀ।
ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਕਤ ਸਾਰੀ ਜਾਣਕਾਰੀ ਪੁੱਛਗਿੱਛ ਦੌਰਾਨ ਗੁਰਪ੍ਰੀਤ ਸਿੰਘ ਤੋਂ ਹਾਸਲ ਕੀਤੀ ਹੈ। ਹੋਰ ਪਰਦੇ ਚੁੱਕਣੇ ਬਾਕੀ ਨੇ।