ਮਮਤਾ ਦੀ ਜਾਨ ਨੂੰ ਖਤਰਾ

-ਪੰਜਾਬੀਲੋਕ ਬਿਊਰੋ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਲੰਘੇ ਦਿਨ ਇੰਡੀਗੋ ਦੀ ਫਲਾਈਟ ਵਿੱਚ ਪਟਨਾ ਤੋਂ ਕੋਲਕਾਤਾ ਜਾ ਰਹੀ ਸੀ ਕਿ ਰਸਤੇ ਵਿੱਚ ਜਹਾਜ਼ ਦਾ ਤੇਲ ਖ਼ਤਮ ਹੋਣ ਤੋਂ ਬਾਅਦ ਐਮਰਜੈਂਸੀ ਲੈਡਿੰਗ ਕਰਵਾਈ ਗਈ ਸੀ। ਐਮਰਜੈਂਸੀ ਲੈਂਡਿੰਗ ਦਾ ਮਾਮਲਾ ਅੱਜ ਸੰਸਦ ਵਿੱਚ ਕਾਂਗਰਸ ਤੇ ਟੀ.ਐਮ.ਸੀ. ਨੇ ਚੁੱਕਿਆ।  ਟੀ.ਐਮ.ਸੀ. ਦੇ ਐਮ ਪੀਜ਼ ਨੇ ਦੋਸ਼ ਲਾਇਆ ਹੈ ਕਿ ਇਸ ਪਿੱਛੇ ਸਾਜ਼ਿਸ਼ ਸੀ।  ਮਮਤਾ ਬੈਨਰਜੀ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ।  ਦੂਜੇ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਸਭ ਦੀ ਸੁਰੱਖਿਆ ਉਹਨਾਂ ਦੀ ਜ਼ਿੰਮੇਵਾਰੀ ਹੈ।  ਇਸ ਘਟਨਾ ਦੇ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ।