ਅਸੀਂ ਜ਼ਮੀਨ ਮੋੜਤੀ, ਕਿਸਾਨਾਂ ਨੇ ਕਣਕ ਬੀਜ ਲਈ-ਬਾਦਲ

-ਪੰਜਾਬੀਲੋਕ ਬਿਊਰੋ
ਹਰਿਆਣਾ ਤੇ ਪੰਜਾਬ ਦਰਮਿਆਨ ਵਿਵਾਦ ਦਾ ਕਾਰਨ ਬਣੀ ਸਤਲੁਜ-ਯਮੁਨਾ ਲਿੰਕ ਦੇ ਮਾਮਲੇ ‘ਤੇ ਮਾਣਯੋਗ ਸੁਪਰੀਮ ਕੋਰਟ ਵਲੋਂ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦੇ ਹੁਕਮਾਂ ‘ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਜੀਬੋ ਗਰੀਬ ਪ੍ਰਤੀਕਿਰਿਆ ਆਈ ਹੈ।  ਅੱਜ ਸਵੇਰੇ ਅੰਮ੍ਰਿਤਸਰ ਪੁੱਜੇ ਵੱਡੇ ਬਾਦਲ ਨੇ ਕਿਹਾ ਕਿ ਸਾਡੀ ਸਰਕਾਰ ਨੇ ਤਾਂ ਐੱਸ. ਵਾਈ. ਐੱਲ. ਲਈ ਐਕਵਾਇਰ ਕੀਤੀ ਜ਼ਮੀਨ ਮਾਲਕ ਕਿਸਾਨਾਂ ਨੂੰ ਦੇ ਦਿੱਤੀ ਹੈ ਅਤੇ ਇਹੀ ਮੌਜੂਦਾ ਸਥਿਤੀ ਹੈ। ਤੇ  ਕਿਸਾਨਾਂ ਨੇ ਤਾਂ ਇਸ ਜ਼ਮੀਨ ‘ਤੇ ਕਣਕ ਵੀ ਬੀਜ ਲਈ ਹੈ, ਇਹੋ ਸਥਿਤੀ ਬਰਕਰਾਰ ਰਹੇਗੀ।