ਬਾਦਲਕਿਆਂ ਨੂੰ ਚੋਣ ਕਮਿਸ਼ਨ ਦੀਆਂ ਘੂਰੀਆਂ

ਹਲਕਾ ਇੰਚਾਰਜ ਨਹੀਂ ਵੰਡਣਗੇ ਸਰਕਾਰੀ ਗ੍ਰਾਂਟ
-ਪੰਜਾਬੀਲੋਕ ਬਿਊਰੋ
ਚੋਣ ਕਮਿਸ਼ਨ ਐਤਕੀਂ ਪੰਜਾਬ ਦੀ ਮੌਜੂਦਾ ਹਾਕਮੀ ਧਿਰ ਨੂੰ ਜ਼ਰਾ ਜ਼ਿਆਦਾ ਹੀ ਘੂਰੀਆਂ ਵੱਟ ਰਿਹਾ ਦਿਸਦਾ ਹੈ.. ਹਲਕਾ ਇੰਚਾਰਜਾਂ ਦੀਆਂ ਲਿਸਟਾਂ ਮੰਗੀਆਂ ਨੇ, ਜੋ ਅਫਸਰਸ਼ਾਹੀ, ਖਾਸ ਕਰਕੇ ਪੁਲਿਸ ‘ਤੇ ਦਾਬੇ ਪਾਉਂਦੇ ਨੇ।
ਹੁਣ ਹੁਸ਼ਿਆਰਪੁਰ ਤੋਂ ਖਬਰ ਆਈ ਹੈ ਕਿ ਇਥੇ ਜ਼ਿਲਾ ਚੋਣ ਅਫਸਰ ਕਮ ਡੀ ਸੀ ਨੇ ਸਰਕਾਰੀ ਵਿਭਾਗਾਂ ਦੇ ਮੁਖੀਆਂ ਨੂੰ ਲਿਖਤੀ ਆਦੇਸ਼ ਜਾਰੀ ਕੀਤੇ ਨੇ ਕਿ ਕੋਈ ਵੀ ਸਰਕਾਰੀ ਗ੍ਰਾਂਟ ਹਲਕਾ ਇੰਚਾਰਜਾਂ, ਉਮੀਦਵਾਰਾਂ ਤੋਂ ਨਾ ਵੰਡਾਈ ਜਾਵੇ। ਇਕ ਸਮਾਜ ਸੇਵੀ ਤੇ ਆਰ ਟੀ ਆਈ ਕਾਰਕੁੰਨ ਨੇ ਮੁੱਖ ਚੋਣ ਅਫਸਰ ਤੇ ਹੁਸ਼ਿਆਰਪੁਰ ਤੇ ਸ਼ਹੀਦ ਭਗਤ ਸਿੰਘ ਨਗਰ ਦੇ ਡੀ ਸੀਜ਼ ਨੂੰ ਵੀ ਇਸ ਬਾਬਤ ਚਿੱਠੀਆਂ ਲਿਖੀਆਂ ਸਨ ਕਿ ਅਣਅਧਿਕਾਰਤ ਵਿਅਕਤੀ, ਅਕਾਲੀ ਹਲਕਾ ਇੰਚਾਰਜ, ਸਰਕਾਰੀ ਕੰਮਾਂ ਦੇ ਨੀਂਹ ਪੱਥਰ ਰੱਖ ਰਹੇ ਨੇ, ਉਦਘਾਟਨ ਕਰ ਰਹੇ ਨੇ, ਸਰਕਾਰੀ ਗ੍ਰਾਂਟਾਂ ਵੰਡ ਰਹੇ ਨੇ, ਜਦਕਿ ਇਹ ਗੈਰਕਾਨੂੰਨੀ ਹੈ, ਚਿੱਠੀ ਮਿਲਦਿਆਂ ਸਾਰ ਹੀ ਚੋਣ ਅਫਸਰ ਨੇ ਡੀ ਸੀਜ਼ ਨੂੰ ਹਦਾਇਤਾਂ ਦਿੱਤੀਆਂ ਕਿ ਇਸ ‘ਤੇ ਤੁਰੰਤ ਰੋਕ ਲਾਈ ਜਾਵੇ।
ਸੰਬੰਧਤ ਹਲਕੇ ਦੇ ਅਕਾਲੀ ਜਥੇਦਾਰ ਕਚੀਚੀਆਂ ਵੱਟੀ ਫਿਰਦੇ ਨੇ ਤੇ ਪਾਰਟੀ ਪ੍ਰਧਾਨ ਕੋਲ ਮਾਮਲਾ ਪੁਚਾ ਰਹੇ ਨੇ। ਕਿਉਂਕਿ ਜੇ ਗ੍ਰਾਂਟਾਂ ਹੀ ਨਹੀਂ ਵੰਡਣਗੇ, ਨੀਂਹ ਪੱਥਰ ਨਹੀਂ ਰੱਖਣਗੇ ਤਾਂ ਆਮ ਲੋਕਾਂ ‘ਚ ਪੈਂਠ ਕਿਵੇਂ ਬਣੂ??