ਝੋਨੇ ਦੀ ਵਟਤ ਨੂੰ ਤਰਸੇ ਕਿਸਾਨ

ਕਣਕ ਦੀ ਬਿਜਾਈ ਪੱਛੜੀ
-ਪੰਜਾਬੀਲੋਕ ਬਿਊਰੋ
ਪੰਜਾਬ ਭਰ ਵਿੱਚ ਇਸ ਵਾਰ ਸਾਉਣੀ ਦੀ ਬੰਪਰ ਫਸਲ ਹੋਈ, ਇਸ ਦੇ ਬਾਵਜੂਦ ਕਿਸਾਨਾਂ ਦੇ ਚਿਹਰੇ ਮੁਰਝਾਏ ਪਏ ਹਨ, ਇਕ ਮਹੀਨੇ ਤੋਂ ਕਿਸਾਨ ਝੋਨੇ ਦੀ ਵੱਟਤ ਨੂੰ ਤਰਸ ਰਹੇ ਹਨ। ਪਹਿਲਾਂ ਕੇਂਦਰ ਸਰਕਾਰ ਵੱਲੋਂ ਖਰੀਦ ਏਜੰਸੀਆਂ ਨੂੰ ਭੁਗਤਾਨ ਨਹੀਂ ਕੀਤਾ ਗਿਆ ਅਤੇ ਉਸ ਤੋਂ ਪਿੱਛੋਂ ਦੇਸ਼ ‘ਚ ਨੋਟਬੰਦੀ ਲਾਗੂ ਹੋ ਗਈ।  ਕਿਸਾਨਾਂ ਨੂੰ ਆਪਣੀ ਜਿਣਸ ਦੇ ਪੈਸੇ ਲੈਣ ਲਈ ਵਾਰ-ਵਾਰ ਆੜਤੀਆਂ ਕੋਲ ਚੱਕਰ ਲਾਉਣੇ ਪੈ ਰਹੇ ਹਨ।  ਆੜਤੀਏ ਵੀ ਮਜਬੂਰ ਹਨ।  ਫਸਲ ਦੇ ਪੈਸੇ ਨਾ ਮਿਲਣ ਕਰਕੇ ਉਹਨਾਂ ਦੀ ਹਾੜੀ ਦੀ ਬੀਜਾਈ ਪ੍ਰਭਾਵਤ ਹੋ ਰਹੀ ਹੈ।
ਸਰਕਾਰੀ ਖੇਮੇ ਵਲੋਂ ਹਾਲੇ ਤੱਕ ਕਿਸਾਨਾਂ ਦੀ ਇਸ ਮੁਸ਼ਕਲ ਵੱਲ ਝਾਤ ਵੀ ਨਹੀਂ ਪਾਈ ਗਈ।