• Home »
  • ਅੱਜ ਦੀ ਖਬਰ
  • » ਹਰੇਕ ਸਿਨਮੇ ‘ਚ ਫਿਲਮ ਤੋਂ ਪਹਿਲਾਂ ਰਾਸ਼ਟਰੀ ਗੀਤ ਜ਼ਰੂਰੀ

ਹਰੇਕ ਸਿਨਮੇ ‘ਚ ਫਿਲਮ ਤੋਂ ਪਹਿਲਾਂ ਰਾਸ਼ਟਰੀ ਗੀਤ ਜ਼ਰੂਰੀ

-ਪੰਜਾਬੀਲੋਕ ਬਿਊਰੋ
ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ ਹੈ ਕਿ ਦੇਸ਼ ਦੇ ਸਾਰੇ ਸਿਨੇਮਾ ਘਰਾਂ ਵਿੱਚ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟਰ ਗਾਣ ਵਜਾਇਆ ਜਾਏ। ਰਾਸ਼ਟਰੀ ਗਾਣ ਚੱਲਣ ‘ਤੇ ਸਾਰੇ ਲੋਕਾਂ ਨੂੰ ਖੜਾ ਹੋਣਾ ਪਵੇਗਾ ਤੇ ਸਕਰੀਨ ‘ਤੇ ਤਿਰੰਗਾ ਦਿੱਸਣਾ ਚਾਹੀਦਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਕਿਹਾ ਕਿ ਕੇਂਦਰ ਸਾਰੇ ਰਾਜਾਂ ਨੂੰ ਇਸ ਬਾਰੇ ਨਿਰਦੇਸ਼ ਜਾਰੀ ਕਰੇ ਕਿ ਵਪਾਰਕ ਲਾਹੇ ਲਈ ਰਾਸ਼ਟਰੀ ਗਾਣ ਦਾ ਇਸਤੇਮਾਲ ਨਾ ਹੋਏ।