ਬਸਪਾ ਨੇ ਐਲਾਨੇ 12 ਹੋਰ ਉਮੀਦਵਾਰ

-ਪੰਜਾਬੀਲੋਕ ਬਿਊਰੋ
ਵਿਧਾਨ ਸਭਾ ਚੋਣਾਂ ਪੰਜਾਬ ਲਈ ਬਹੁਜਨ ਸਮਾਜ ਪਾਰਟੀ ਨੇ ਐਲਾਨ ਕੀਤਾ ਹੋਇਆ ਹੈ ਕਿ ਸਾਰੇ ਹਲਕਿਆਂ ਤੋਂ ਉਮੀਦਵਾਰ ਮੈਦਾਨ ਵਿੱਚ ਉਤਾਰੇਗੀ। ਅੱਜ ਬੰਗਾ ‘ਚ ਪਾਰਟੀ ਵਲੋਂ ਕੀਤੀ ਗਈ ਰੈਲੀ ਦੌਰਾਨ ਡਾ. ਮੇਘ ਰਾਜ ਸਿੰਘ ਇੰਚਾਰਜ ਪੰਜਾਬ, ਅਵਤਾਰ ਸਿੰਘ ਕਰੀਮਪੁਰੀ ਕੋਆਰਡੀਨੇਟਰ ਪੰਜਾਬ ਅਤੇ ਰਸ਼ਪਾਲ ਸਿੰਘ ਰਾਜੂ ਪ੍ਰਧਾਨ ਬਸਪਾ ਪੰਜਾਬ ਨੇ 12 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ, ਜਿਸ ਵਿਚ ਲਹਿਰਾ ਸੰਗਰੂਰ ਤੋਂ ਰਾਮ ਦਾਸ, ਸ਼ਾਮ ਚੁਰਾਸੀ ਤੋਂ ਭਗਵਾਨ ਦਾਸ, ਹੁਸ਼ਿਆਰਪੁਰ ਤੋਂ ਸੁਰਿੰਦਰ ਕੁਮਾਰ ਸੰਧੂ, ਅੰਮ੍ਰਿਤਸਰ ਈਸਟ ਤੋਂ ਤਰਸੇਮ ਸਿੰਘ ਭੋਲਾ, ਅੰਮ੍ਰਿਤਸਰ ਸਾਊਥ ਤੋਂ ਸੁਸ਼ੀਲ ਕੁਮਾਰ, ਰਾਜਪੁਰਾ ਤੋਂ ਰਵਿੰਦਰ ਜੈਨ, ਬਲਾਚੌਰ ਤੋਂ ਬਲਜੀਤ ਸਿੰਘ, ਲੰਬੀ ਤੋਂ ਹਰਪ੍ਰੀਤ ਸਿੰਘ, ਮੋਗਾ ਤੋਂ ਕੁਲਵੰਤ ਸਿੰਘ ਰਾਮਗੜੀਆ, ਕੋਟਕਪੂਰਾ ਤੋਂ ਅਵਤਾਰ ਕਿਸ਼ਨ, ਗੁਰੂ ਹਰਿ ਸਹਾਏ ਤੋਂ ਗੁਰਮੁਖ ਸਿੰਘ ਅਤੇ ਘਨੌਰ ਤੋਂ ਜਗਜੀਤ ਸ਼ਾਹਬਾਰ ਨੂੰ ਉਮੀਦਵਾਰ ਐਲਾਨਿਆ ਗਿਆ। ਬਾਕੀ ਉਮੀਦਵਾਰਾਂ ਦਾ ਐਲਾਨ ਜਲਦੀ ਕੀਤਾ ਜਾ ਰਿਹਾ ਹੈ।