ਫੌਜ ਮੁਖੀ ਨਗਰੋਟਾ ਪੁੱਜੇ

ਨਗਰੋਟਾ ਹਮਲਾ ਅਫਜ਼ਲ ਦਾ ਬਦਲਾ ਲੈਣ ਲਈ ਕੀਤਾ
-ਪੰਜਾਬੀਲੋਕ ਬਿਊਰੋ
ਕੱਲ ਜੰਮੂ-ਕਸ਼ਮੀਰ ਦੇ ਨਗਰੋਟਾ ‘ਚ ਆਰਮੀ ਕੈਂਪ ‘ਤੇ ਹੋਏ ਅੱਤਵਾਦੀ ਹਮਲੇ ‘ਚ ਮਾਰੇ ਗਏ ਅੱਤਵਾਦੀਆਂ ਕੋਲੋਂ ਭਾਰਤ ‘ਚ ਬਣਿਆ ਸਮਾਨ ਬਰਾਮਦ ਹੋਇਆ ਹੈ, ਜਿਸ ਤੋਂ ਸਾਫ ਹੋ ਗਿਆ ਹੈ ਕਿ ਅੱਤਵਾਦੀਆਂ ਨੂੰ ਸਥਾਨਕ ਮਦਦ ਮਿਲ ਰਹੀ ਸੀ।  ਰਿਪੋਰਟਾਂ ਮੁਤਾਬਿਕ ਮਾਰੇ ਗਏ ਅੱਤਵਾਦੀਆਂ ਕੋਲੋਂ ਕੁਝ ਕਾਗਜ ਬਰਾਮਦ ਹੋਏ ਹਨ ਜਿਹਨਾਂ ‘ਤੇ ਉਰਦੂ ‘ਚ ਲਿਖਿਆ ਹੋਇਆ ਹੈ ਕਿ ‘ਅਫਜ਼ਲ ਗੁਰੂ ਦੇ ਇੰਤਕਾਮ ਦੀ ਇਕ ਹੋਰ ਕਿਸ਼ਤ’।  ਇਸ ਅੱਤਵਾਦੀ ਹਮਲੇ ‘ਚ 7 ਜਵਾਨ ਸ਼ਹੀਦ ਹੋਏ ਹਨ।
ਹਮਲੇ ਤੋਂ ਬਾਅਦ ਮੌਕੇ ਦਾ ਜਾਇਜ਼ਾ ਲੈਣ ਲਈ ਭਾਰਤੀ ਫੌਜ ਦੇ ਮੁਖੀ ਦਲਬੀਰ ਸਿੰਘ ਸੁਹਾਗ ਜੰਮੂ ਕਸ਼ਮੀਰ ਦੇ ਨਗਰੋਟਾ ‘ਚ ਪਹੁੰਚੇ।