• Home »
  • ਅੱਜ ਦੀ ਖਬਰ
  • » ਸਾਜ਼ਿਸ਼ਘਾੜੇ ਪਿੰਦੇ ਦੇ ਇਕ ਮਹਿਲਾ ਸਣੇ ਦੋ ਸਾਥੀ ਗ੍ਰਿਫਤਾਰ

ਸਾਜ਼ਿਸ਼ਘਾੜੇ ਪਿੰਦੇ ਦੇ ਇਕ ਮਹਿਲਾ ਸਣੇ ਦੋ ਸਾਥੀ ਗ੍ਰਿਫਤਾਰ

ਨਾਭਾ ਜੇਲ ਬ੍ਰੇਕ ਕਾਂਡ
ਜਾਅਲੀ ਨੰਬਰ ਪਲੇਟਾਂ, ਬੰਬ ਬਣਾਉਣ ਦਾ ਸਮਾਨ ਬਰਾਮਦ
-ਪੰਜਾਬੀਲੋਕ ਬਿਊਰੋ
ਐਤਵਾਰ ਨੂੰ ਮੈਕਸਿਮਮ ਸਕਿਓਰਿਟੀ ਵਾਲੀ ਨਾਭਾ ਜੇਲ ‘ਤੇ ਹਮਲਾ ਕਰਕੇ ਬਦਮਾਸ਼ਾਂ ਨੇ ਦੋ ਖਾੜਕੂਆਂ ਤੇ ਚਾਰ ਗੈਂਗਸਟਰਜ਼ ਨੂੰ ਛੁਡਵਾ ਲਿਆ ਸੀ। ਪੁਲਿਸ ਨੇ ਐਤਵਾਰ ਰਾਤ ਨੂੰ ਯੂ ਪੀ ਤੋਂ ਇਸ ਵਾਰਦਾਤ ਦੇ ਸਾਜ਼ਿਸ਼ਘਾੜੇ ਪਰਮਿੰਦਰ ਪਿੰਦਾ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਹੁਣ ਖਬਰ ਆਈ ਹੈ ਕਿ ਉਸ ਦੇ ਦੋ ਸਾਥੀਆਂ ਨੂੰ ਦੇਹਰਾਦੂਨ ਤੋਂ ਗ੍ਰਿਫਤਾਰ ਕੀਤਾ ਹੈ। ਸੁਨੀਲ ਅਰੋੜਾ ਨਾਮ ਦੇ ਸ਼ਖਸ ਦੇ ਘਰ ਪਿੰਦਾ ਛੇ ਮਹੀਨਿਆਂ ਤੋਂ ਰਹਿ ਰਿਹਾ ਸੀ, ਜੇਲ ‘ਤੇ ਹਮਲਾ ਕਰਨ ਤੋਂ ਪੰਜ ਦਿਨ ਪਹਿਲਾਂ ਹੀ ਓਥੋਂ ਆਇਆ। ਪੁਲਿਸ ਨੇ ਰੇਡ ਮਾਰ ਕੇ ਅਰੋੜਾ ਦੀ ਪਤਨੀ ਗੀਤਾ ਤੇ ਇਕ ਹੋਰ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ। ਓਥੋਂ ਵਾਹਨਾਂ ਦੀਆਂ ਜਾਅਲੀ ਨੰਬਰ ਪਲੇਟਾਂ, ਵੋਟਰ ਕਾਡਰ, ਸਿਮ ਕਾਰਡ, ਮੋਬਾਇਲ ਫੋਨ, ਗੋਲ਼ੀਆਂ ਤੇ ਬੰਬ ਬਣਾਉਣ ਲਈ ਇਸਤੇਮਾਲ ਕੀਤੀ ਜਾਣ ਵਾਲੀ ਸਮਗਰੀ, 2 ਲੱਖ ਦੀ ਨਗਦੀ ਵੀ ਬਰਾਮਦ ਕੀਤੀ ਹੈ।