• Home »
  • ਅੱਜ ਦੀ ਖਬਰ
  • » ਆਦਮਪੁਰ ਆਰਮੀ ਹਵਾਈ ਅੱਡੇ ਨੇੜੇ ਪਤੰਗਬਾਜ਼ੀ ‘ਤੇ ਪਾਬੰਦੀ

ਆਦਮਪੁਰ ਆਰਮੀ ਹਵਾਈ ਅੱਡੇ ਨੇੜੇ ਪਤੰਗਬਾਜ਼ੀ ‘ਤੇ ਪਾਬੰਦੀ

-ਪੰਜਾਬੀਲੋਕ ਬਿਊਰੋ
ਜ਼ਿਲਾ ਮੈਜਿਸਟਰੇਟ ਜਲੰਧਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਏ ਇਸ ਜ਼ਿਲੇ ਵਿਚ ਪੈਂਦੇ ਹਲਕਾ ਆਦਮਪੁਰ ਵਿਖੇ ਆਰਮੀ ਹਵਾਈ ਅੱਡੇ ਦੀ ਬਾਊਂਡਰੀ ਤੋਂ 2 ਕਿਲੋਮੀਟਰ ਦੇ ਘੇਰੇ ਅੰਦਰ ਲਾਲਟੈਨ,ਪਤੰਗਬਾਜ਼ੀ/ਇੱਛਾ ਪਤੰਗਬਾਜ਼ੀ ਕਰਨ ‘ਤੇ ਪਾਬੰਦੀ ਦੇ ਹੁਕਮ ਲਗਾਏ ਹਨ ਤਾਂ ਜੋ ਜ਼ਹਾਜ਼ ਓਪਰੇਸ਼ਨ ਵਿਚ ਕੋਈ ਖਤਰਾ ਪੈਦਾ ਨਾ ਹੋਵੇ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।