ਸੁਖਬੀਰ ਵਲੋਂ ਨਵੇਂ ਨੋਟਾਂ ਦੇ ਟਰੱਕ ਦੇਣ ਦਾ ਵਾਅਦਾ

ਪਾਰਟੀ ਦੇ ਬਾਗੀਆਂ ਨੂੰ ਬਚੀ ਖੁਚੀ ਸਬਜ਼ੀ ਕਿਹਾ
-ਪੰਜਾਬੀਲੋਕ ਬਿਊਰੋ
ਜਲੰਧਰ ਜ਼ਿਲੇ ਦੇ ਸੋਫੀ ਪਿੰਡ ਵਿੱਚ ਆਈ ਟੀ ਆਈ ਦਾ ਨੀਂਹ ਪੱਥਰ ਰੱਖਣ ਸਮੇਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਸੁਖਬੀਰ ਬਾਦਲ ਨੇ ਸਿਆਸੀ ਵਿਰੋਧੀਆਂ ‘ਤੇ ਹੱਲੇ ਬੋਲੇ। ਪਰਗਟ ਸਿੰਘ ਦੇ ਕਾਂਗਰਸ ‘ਚ ਸ਼ਾਮਲ ਹੋਣ ‘ਤੇ ਕਿਹਾ ਕਿ ਓਹਨੇ ਤਾਂ ਆਤਮਘਾਤੀ ਗੋਲ਼ ਕੀਤਾ ਹੈ,ਪਰ ਨਵਜੋਤ ਸਿੱਧੂ ਦੀ ਹਿੱਟ ਵਿਕਟ ਹੈ, ਉਂਞ ਇਹਦੇ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ।  ਕਿਹਾ ਕਿ  ਅਕਾਲੀ ਦਲ ਵਲੋਂ ਨਕਾਰੇ ਆਗੂਆਂ ਦੀ ਹਾਲਤ ਰੇਹੜੀ ‘ਤੇ ਪਈ ਬਚੀ-ਖੁਚੀ ਸਬਜ਼ੀ ਵਰਗੀ ਹੋਈ ਪਈ ਹੈ, ਜਿਸ ‘ਤੇ ਤਰਸ ਖਾ ਕੇ ਕਾਂਗਰਸ ਅਜਿਹੀ ਸਬਜ਼ੀ ਨੂੰ ਖਰੀਦ ਰਹੀ ਹੈ।  । ਨੇ ਸਰਵਣ ਸਿੰਘ ਫਿਲੌਰ, ਬਲਬੀਰ ਸਿੰਘ ਸਿੱਧੂ ਤੇ ਗਾਲਿਬ ਪਰਿਵਾਰ ਦੇ ਕਾਂਗਰਸ ਵਿਚ ਚਲੇ ਜਾਣ ਅਤੇ ਕਾਂਗਰਸ ਵਿਚ ਜਾਣ ਦੀ ਤਿਆਰੀ ਕਰ ਰਹੇ ਪਰਗਟ ਸਿੰਘ, ਅਵਿਨਾਸ਼ ਚੰਦਰ ਬਾਰੇ ਕਿਹਾ ਕਿ ਇਹ ਉਹ ਸਾਰੇ ਲੋਕ ਹਨ, ਜਿਨਾਂ ਨੂੰ ਅਕਾਲੀ ਦਲ ਪੂਰੀ ਤਰਾਂ ਨਕਾਰ ਚੁੱਕਾ ਹੈ ਅਤੇ ਜਦੋਂ ਕਿਸੇ ਨੇ ਇਨਾਂ ਨੂੰ ਨਹੀਂ ਝੱਲਿਆ ਤਾਂ ਕਾਂਗਰਸ ਵਿਚ ਜਾਣਾ ਇਨਾਂ ਦੀ ਮਜਬੂਰੀ ਬਣ ਗਈ।
ਸੁਖਬੀਰ ਬਾਦਲ ਨੇ ਜਲੰਧਰ ਛਾਉਣੀ ਤੋਂ ਸਰਬਜੀਤ ਮੱਕੜ ਲਈ ਵੋਟਾਂ ਮੰਗਦਿਆਂ ਆਖਿਆ, ‘ਤੁਸੀਂ ਇੱਕ ਵਾਰ ਸਰਬਜੀਤ ਮੱਕੜ ਨੂੰ ਜਿਤਾ ਦਿਓ ਮੈਂ ਤੁਹਾਨੂੰ ਦੋ-ਚਾਰ ਟਰੱਕ ਨੋਟਾਂ ਦੇ ਭਰ ਕੇ ਵਿਕਾਸ ਕੰਮਾਂ ਲਈ ਭੇਜਾਂਗਾ।  ਨੋਟ ਵੀ ਨਵੇਂ ਦੋ-ਦੋ ਹਜ਼ਾਰ ਵਾਲੇ ਹੋਣਗੇ, ਪੁਰਾਣੇ ਨੋਟ ਨਹੀਂ ਭੇਜਾਂਗੇ। ‘ ਐੱਸ. ਵਾਈ. ਐੱਲ. ਮੁੱਦੇ ‘ਤੇ ਪੁੱਛੇ ਗਏ ਸਵਾਲ ‘ਤੇ ਕਿਹਾ ਕਿ ਪੰਜਾਬ ਦਾ ਕਿਸਾਨ ਆਪਣੀ ਜ਼ਮੀਨ ਹਾਸਲ ਕਰਕੇ ਪੂਰੀ ਤਰਾਂ ਖੁਸ਼ ਹੈ ਅਤੇ ਸਰਕਾਰ ਦੇ ਇਸ ਕਦਮ ਨੂੰ ਉਹ ਦਲੇਰਾਨਾ ਦੱਸ ਰਹੇ ਹਨ।
ਸਮਾਗਮ ਵਾਲੀ ਥਾਂ ਬਹੁਤੀਆਂ ਕੁਰਸੀਆਂ ਖਾਲੀ ਸਨ, ਜਿਹਨਾਂ ਤੋਂ ਕਾਕਾ ਜੀਨਿਰਾਸ਼ ਨਜ਼ਰ ਆਏ, ਪਰ ਅਕਾਲੀ ਵਰਕਰਾਂ ਨੇ ਖਾਲੀ ਕੁਰਸੀਆਂ ਭਰਨ ਲਈ ਨੇੜਲੇ ਸੀਨੀਅਰ ਸੈਕੰਡਰੀ ਸਕੂਲ ਦੇ ਸੱਤਵੀਂ ਜਮਾਤ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਸੱਦਿਆ ਸੀ, ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਵੀ ਬੁਲਾਇਆ ਗਿਆ ਸੀ। ਇਸ ਦੇ ਬਾਵਜੂਦ ਪੰਡਾਲ ਨਹੀਂ ਭਰ ਸਕਿਆ।
ਭਗਵੰਤ ਮਾਨ ਵਲੋਂ ਜਲਾਲਾਬਾਦ ਹਲਕੇ ਤੋਂ ਚੋਣ ਲੜਨ ਸਬੰਧੀ ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਭਗਵੰਤ ਮਾਨ ਨੂੰ ਤਾਂ ਹਲਕੇ ਦੇ ਪਿੰਡਾਂ ਦੇ ਨਾਂ ਨਹੀਂ ਪਤਾ ਉਸ ਨੇ ਚੋਣ ਕੀ ਲੜਨੀ ਹੈ।  ਭਗਵੰਤ ਨੂੰ ਅੱਯਾਸ਼ ਕਿਸਮ ਦਾ ਆਦਮੀ ਕਰਾਰ ਦਿੰਦਿਆਂ । ਕਿਹਾ ਕਿ ਓਹਨੂੰ ਲੋਕ ਮੂੰਹ ਨਹੀਂ ਲਾਉਣਗੇ।  ਬਾਦਲ ਨੇ ਆਖਿਆ ਕਿ । ਨੂੰ ਆਪਣੇ ਹਲਕੇ ਵਿੱਚ ਜਾਣ ਦੀ ਲੋੜ ਵੀ ਨਹੀਂ ਪਵੇਗੀ, ਸਿਰਫ਼ ਇਕ ਜਾਂ ਦੋ ਦਿਨ ਲਈ ਹੀ ਜਾਣਗੇ ਤੇ ਬਾਕੀ ਸਮਾਂ ਦੂਜੇ ਹਲਕਿਆਂ ਨੂੰ ਦੇਣਗੇ।