• Home »
  • ਅੱਜ ਦੀ ਖਬਰ
  • » ਆਪ ਨੇਤਾ ਦਾ ਅਮਰੀਕੀ ਨਾਗਰਿਕਤਾ ਦਾ ਸਰਟੀਫਿਕੇਟ ‘ਫਰਜ਼ੀ’

ਆਪ ਨੇਤਾ ਦਾ ਅਮਰੀਕੀ ਨਾਗਰਿਕਤਾ ਦਾ ਸਰਟੀਫਿਕੇਟ ‘ਫਰਜ਼ੀ’

-ਪੰਜਾਬੀਲੋਕ ਬਿਊਰੋ
ਆਪ ਦੇ ਟਾਂਡਾ ਉੜਮੁੜ ਤੋਂ ਉਮੀਦਵਾਰ ਜਸਬੀਰ ਸਿੰਘ ਰਾਜਾ ਬਾਰੇ ਖਬਰ ਆਈ ਹੈ ਕਿ । ਨੇ ਅਮਰੀਕੀ ਨਾਗਰਿਕਤਾ ਛੱਡਣ ਵਾਲਾ ਜਿਹੜਾ ਸਰਟੀਫਿਕੇਟ ਦਿਖਾਇਆ ਹੋਇਆ ਹੈ, ਉਹ ਫਰਜ਼ੀ ਹੈ,  ਦੈਨਿਕ ਭਾਸਕਰ ਅਖਬਾਰ ਨੇ ਇਸ ਬਾਰੇ ਅਮਰੀਕੀ ਸਰਕਾਰ ਦੀ ਫੈਡਰਲ ਰਜਿਸਟਰੀ ਦੀ ਉਹ ਲਿਸਟ ਲੱਭ ਲਈ ਹੈ, ਜਿਸ ਵਿੱਚ ਅਮਰੀਕੀ ਨਾਗਰਿਕਤਾ ਛੱਡਣ ਵਾਲੇ ਲੋਕਾਂ ਦੀ ਜਾਣਕਾਰੀ ਹੈ। ਪਹਿਲੀ ਜੁਲਾਈ 2016 ਤੋਂ 30 ਸਤੰਬਰ ਤੱਕ ਦੀ ਇਸ ਲਿਸਟ ਵਿੱਚ ਜਸਬੀਰ ਰਾਜਾ ਦਾ ਨਾਮ ਨਹੀਂ ਹੈ। ਜਦਕਿ ਰਾਜਾ ਨੇ ਕਿਹਾ ਹੈ ਕਿ ਮੈਨੂੰ 10 ਅਗਸਤ ਨੂੰ ਅਮਰੀਕੀ ਨਾਗਰਿਕਤਾ ਛੱਡਣ ਦਾ ਸਰਟੀਫਿਕੇਟ ਮਿਲਿਆ ਹੈ, ਜੋ 29 ਫਰਵਰੀ ਨੂੰ ਅਪਲਾਈ ਕੀਤਾ ਸੀ। ਸ਼ੰਕੇ ਇਸ ਕਰਕੇ ਖੜੇ ਹੋ ਰਹੇ ਨੇ ਕਿ ਰਾਜਾ ਨੇ ਰਿਕਾਰਡ ਮੁਤਾਬਕ 5 ਅਗਸਤ ਨੂੰ ਅਮਰੀਕੀ ਸਰਕਾਰ ਕੋਲ ਨਾਗਰਿਕਤਾ ਛੱਡਣ ਲਈ ਅਪਲਾਈ ਕੀਤਾ, ਫੇਰ 5 ਦਿਨਾਂ ‘ਚ ਭਾਵ 10 ਅਗਸਤ ਨੂੰ ਸਰਟੀਫਿਕੇਟ ਜਾਰੀ ਕਿਵੇਂ ਹੋ ਗਿਆ, ਆਮ ਕਰਕੇ ਤਾਂ ਇਸ ਵਾਸਤੇ ਤਿੰਨ ਮਹੀਨੇ ਲੱਗ ਜਾਂਦੇ ਨੇ.. ਇਸ ਦੀ ਮੋਹਰ ਵੀ ਹਲਕੀ ਹੈ, ਜਿਹੜੇ ਅਧਿਕਾਰੀ ਦੇ ਦਸਤਖਤ ਦਿਖਾਏ ਜਾ ਰਹੇ ਨੇ ਉਸ ਦਾ ਨਾਮ ਹੇਠਾਂ ਨਹੀਂ ਹੈ। ਜਦਕਿ ਆਪ ਦੇ ਹੀ ਹੋਰ ਉਮੀਦਵਾਰ ਮਨਜੀਤ ਸਿੰਘ ਦਸੂਹਾ ਨੇ ਅਮਰੀਕੀ ਨਾਗਰਿਕਤਾ ਛੱਡਣ ਲਈ 5 ਮਾਰਚ ਨੂੰ ਅਪਲਾਈ ਕੀਤਾ ਸੀ ਉਸ ਨੂੰ 2 ਮਈ ਨੂੰ ਸਰਟੀਫਿਕੇਟ ਜਾਰੀ ਹੋਇਆ। ਉਸ ਵਿੱਚ ਸੀਲ ਤੋਂ ਇਲਾਵਾ ਸਾਈਨ ਕਰਨ ਵਾਲੇ ਕੌਂਸਲ ਅਧਿਕਾਰੀ ਦਾ ਨਾਮ ਵੀ ਲਿਖਿਆ ਹੋਇਆ ਹੈ। ਸਰਕਾਰ ਰਾਜਾ ਜੀ ਦੇ ਸਰਟੀਫਿਕੇਟ ਦੀ ਜਾਂਚ ਕਰਵਾ ਸਕਦੀ ਹੈ।