ਕਾਂਗਰਸ ਨੇ ਉਮੀਦਵਾਰਾਂ ਦੀ ਚਰਚਿਤ ਲਿਸਟ ਨਕਾਰੀ

ਕਿਹਾ ਕਿਸੇ ਨੇ ਸ਼ਰਾਰਤ ਕਰ ਦਿੱਤੀ
-ਪੰਜਾਬੀਲੋਕ ਬਿਊਰੋ
ਪੰਜਾਬ ਕਾਂਗਰਸ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਉਸਦੇ ਉਮੀਦਵਾਰਾਂ ਦੀ ਲਿਸਟ ਫਾਇਨਲ ਕਰਨ ਸਬੰਧੀ ਖ਼ਬਰਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਅਤੇ ਪ੍ਰਚਲਨ ‘ਚ ਚੱਲ ਰਹੀ ਲਿਸਟ ਨੂੰ ਪੂਰੀ ਤਰਾਂ ਨਾਲ ਝੂਠਾ ਕਰਾਰ ਦਿੱਤਾ ਹੈ। ਇਥੇ ਜਾਰੀ ਬਿਆਨ ‘ਚ ਪ੍ਰਦੇਸ਼ ਕਾਂਗਰਸ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਸੋਸ਼ਲ ਮੀਡੀਆ ਉਪਰ ਚੱਲ ਰਹੀ, ਆਉਂਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਉਮੀਦਵਾਰਾਂ ਦੀ ਤਥਾਕਥਿਤ ਫਾਇਨਲ ਲਿਸਟ ਸਾਫ ਤੌਰ ਤੇ ਸ਼ਰਾਰਤੀ ਅਨਸਰਾਂ ਵੱਲੋਂ ਪਾਰਟੀ ‘ਚ ਵਿਵਾਦ ਪੈਦਾ ਕਰਨ ਦੇ ਟੀਚੇ ਕੀਤੀ ਗਈ ਸ਼ੈਤਾਨੀ ਤੋਂ ਪ੍ਰੇਰਿਤ ਹੈ। ਇਸ ਲੜੀ ਹੇਠ ਉਮੀਦਵਾਰਾਂ ਦੀ ਕੋਈ ਵੀ ਲਿਸਟ ਹਾਲੇ ਤੱਕ ਫਾਇਨਲ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਜਾਰੀ ਕੀਤੀ ਗਈ ਹੈ।  ਉਹਨਾਂ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਪਾਰਟੀ ਬਾਰੇ ਗਲਤ ਪ੍ਰਚਾਰ ਕਰਨ ਦਾ ਕੰਮ ਕਰ ਰਹੇ ਹਨ। ਅਜਿਹੇ ‘ਚ ਕੈਪਟਨ ਸੰਦੀਪ ਨੇ ਸਪੱਸ਼ਟ ਕੀਤਾ ਹੈ ਕਿ ਜੇ ਕੋਈ ਵਿਅਕਤੀ ਉਕਤ ਸੂਚੀ ਨੂੰ ਗੰਭੀਰਤਾ ਨਾਲ ਲੈਂਦਾ ਹੈ, ਤਾਂ ਇਹ ਉਸਦੀ ਆਪਣੀ ਭਰੋਸੇਮੰਦੀ ਨੂੰ ਹਾਨੀ ਪਹੁੰਚਾਏਗੀ।