ਭਗਵਾਨ ਵਾਲਮੀਕਿ ਮੂਰਤੀ ਦਰਸ਼ਨ ਯਾਤਰਾ ਦਾ ਸਵਾਗਤ

-ਪੰਜਾਬੀਲੋਕ ਬਿਊਰੋ
ਭਗਵਾਨ ਵਾਲਮੀਕਿ ਜੀ ਦੀ ਮੂਰਤੀ ਦਰਸ਼ਨ ਯਾਤਰਾ ਦੇ ਜਲੰਧਰ ਜ਼ਿਲੇ ਵਿਚ ਪ੍ਰਵੇਸ਼ ਮੌਕੇ ਏ.ਡੀ.ਸੀ ਗਿਰੀਸ਼ ਦਿਆਲਨ ਅਤੇ ਐਸ.ਡੀ.ਐਮ ਫ਼ਿਲੌਰ ਸ.ਅਮਰਜੀਤ ਸਿੰਘ ਬੈਂਸ , ਹਲਕਾ ਇੰਚਾਰਜ ਫ਼ਿਲੌਰ  ਬਲਦੇਵ ਸਿੰਘ ਖਹਿਰਾ ਤੇ ਭਾਰੀ ਗਿਣਤੀ ਵਿਚ ਸ਼ਰਧਾਲੂਆਂ ਵੱਲੋਂ ਫਿਲੌਰ ਵਿਖੇ ਸਤਲੂਜ ਦਰਿਆ ਤੇ ਬਣੇ ਪੁਲ ਉੱਪਰ ਪੂਰੇ ਜਾਹੋਜਲਾਲ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਬੈਂਡ ਦੀਆਂ ਮਨਮੋਹਕ ਧੁਨਾਂ ਨੇ ਸ਼ਰਧਾਲੂਆਂ ਨੂੰ ਭਗਤੀ ਰੰਗ ਵਿਚ ਰੰਗ ਦਿੱਤਾ। ਸ਼ਰਧਾਲੂ ਭਗਵਾਨ ਵਾਲਮੀਕਿ ਜੀ ਦੀ ਛੇ ਫੁੱਟ ਉੱਚੀ ਸੁਨਹਿਰੀ ਮੂਰਤੀ ਦੇ ਦਰਸ਼ਨ ਕੀਤੇ। ਸੰਗਤਾਂ ਭਰਵੇਂ ਇਕੱਠ ਦੇ ਰੂਪ ਵਿੱਚ ਭਗਵਾਨ ਵਾਲਮੀਕਿ ਜੀ ਦੇ ਜੈਕਾਰੇ ਲਗਾ ਰਹੀਆਂ ਸਨ ਅਤੇ ਸਮੂਹ ਸੰਗਤਾਂ ਵਿੱਚ ਭਾਰੀ ਉਤਸ਼ਾਹ ਨਜ਼ਰ ਆ ਰਿਹਾ ਸੀ। ਇਸ ਮੌਕੇ ਸ: ਸ੍ਰੀ ਦਿਆਲਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਅੰਮ੍ਰਿਤਸਰ ਜ਼ਿਲੇ ਵਿਚ ਰਾਮਤੀਰਥ ਵਿਖੇ ਭਗਵਾਨ ਵਾਲਮੀਕਿ ਜੀ ਦੀ ਯਾਦਗਾਰ ਬਣਾਈ ਗਈ ਹੈ, ਜਿੱਥੇ ਇਹ ਪਾਵਨ ਮੁਰਤੀ ਸਥਾਪਿਤ ਕੀਤੀ ਜਾਣੀ ਹੈ। ਉਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ ਅਹਿਮ ਯਤਨ ਸਦਕਾ ਰਾਜ ਭਰ ਵਿੱਚ ਸੰਗਤਾਂ ਨੂੰ ਭਗਵਾਨ ਵਾਲਮੀਕਿ ਜੀ ਦੀ ਮੂਰਤੀ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰੀਬ 200 ਕਰੋੜ ਰੁਪਏ ਦੀ ਲਾਗਤ ਨਾਲ ਅੰਮ੍ਰਿਤਸਰ ਵਿਖੇ ਭਗਵਾਨ ਵਾਲਮੀਕਿ ਜੀ ਦੀ ਯਾਦਗਾਰ ਸਥਾਪਤ ਕੀਤੀ ਗਈ ਹੈ ਜਿਸ ਨਾਲ ਭਗਵਾਨ ਵਾਲਮੀਕਿ ਜੀ ਦੀ ਏਕਤਾ ਅਤੇ ਸਾਂਝੀਵਾਲਤਾ ਵਾਲੀ ਸੋਚ ਦਾ ਪੂਰੀ ਦੁਨੀਆਂ ਵਿੱਚ ਹੋਰ ਪਾਸਾਰ ਹੋਵੇਗਾ। ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਗੌਰਵਸ਼ਾਲੀ ਇਤਿਹਾਸ ਅਤੇ ਵਿਰਸੇ ਨੂੰ ਸੰਭਾਲਨ ਲਈ ਸੁਹਿਰਦ ਉਪਰਾਲੇ ਕਰਦਿਆਂ ਵੱਖ ਵੱਖ ਯਾਦਗਾਰਾਂ ਬਣਾਈਆਂ ਹਨ ਤਾਂ ਜੋ ਸਾਡੀਆਂ ਅਗਲੀਆਂ ਪੀੜੀਆਂ ਆਪਣੇ ਇਤਿਹਾਸ ਨੂੰ ਸਮਝ ਸਕਨ। ਉਨਾਂ ਨੇ ਕਿਹਾ ਕਿ ਉਹੀ ਕੌਮਾ ਤਰੱਕੀ ਕਰਦੀਆਂ ਹਨ ਜੋ ਆਪਣੇ ਇਤਿਹਾਸ ਨੂੰ ਯਾਦ ਰੱਖਦੀਆਂ ਹਨ ਅਤੇ ਆਪਣੇ ਇਤਿਹਾਸ ਤੋਂ ਸੇਧ ਲੈ ਕੇ ਭਵਿੱਖ ਦੀਆਂ ਮੰਜਿਲਾਂ ਸਰ ਕਰਦੀਆਂ ਹਨ। ਉਨਾਂ ਨੇ  ਕਿਹਾ ਕਿ ਇਸ ਸਬੰਧੀ 1 ਦਸੰਬਰ ਨੂੰ ਰਾਜ ਸਰਕਾਰ ਵੱਲੋਂ ਅੰਮ੍ਰਿਤਸਰ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਰੋਹ ਮੌਕੇ ਹਰੇਕ ਵਰਗ ਨੂੰ ਹੁੰਮ ਹੁੰਮਾ ਕੇ ਸ਼ਮੂਲੀਅਤ ਕਰਨੀ ਚਾਹੀਦੀ ਹੈ।
ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਇਹ ਯਾਤਰਾ ਗੁਰਾਇਆ ਤੋਂ ਫਗਵਾੜਾ ਹੁੰਦੀ ਹੋਈ ਹੁਸ਼ਿਆਰਪੁਰ ਰੁਕੇਗੀ। 25 ਨਵੰਬਰ ਨੂੰ ਯਾਤਰਾ ਆਦਮਪੁਰ ਤੇ ਜਲੰਧਰ ਛਾਉਣੀ ਅਤੇ 26 ਨਵੰਬਰ ਨੂੰ ਜਲੰਧਰ- ਨਕੋਦਰ-ਸ਼ਾਹਕੋਟ ਹੁੰਦੀ  ਹੋਈ ਸੁਲਤਾਨਪੁਰ ਲੋਧੀ ਤੋਂ ਜਿਲਾ ਕਪੂਰਥਲਾ ਵਿਖੇ ਦਾਖਲ ਹੋਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਤਹਿਸੀਲਦਾਰ ਫ਼ਿਲਰੋ, ਸ.ਅਮਰੀਕ ਸਿੰਘ ਈ.ਓ,ਐਸ.ਐਸ ਪੀ ਜਲੰਧਰ ਸ. ਹਰਜਿੰਦਰ ਸਿੰਘ ਲੱਲੀਆਂ,ਸ. ਸਰੂਪ ਸਿੰਘ ਬੱਛੋਵਾਲ ਚੇਅਰਮੈਨ ਮਾਰਕਟ ਕਮੇਟੀ ਫ਼ਿਲੌਰ,ਸ. ਜਸਦੀਪ ਸਿੰਘ ਰੁੜਕਾ ਵਾਇਸ ਚੇਅਰਮੈਨ ਜ਼ਿਲਾ ਪਰੀਸ਼ਦ,ਸ੍ਰੀ ਸੂਰਜ ਮਨੀ ਮਦਾਨ ਨਗਰ ਕੌਸਲ ਪ੍ਰਧਾਨ ਫ਼ਿਲੌਰ,ਸ. ਮਤਵਿੰਦਰ ਸਿੰਘ ਸਚਦੇਵਾ, ਸ੍ਰੀ ਸੁਰਿੰਦਰ ਡਾਬਰ, ਸ੍ਰੀਮਤੀ ਨੀਤੂ ਡਾਬਰ, ਸ. ਜਰਨੈਲ ਸਿੰਘ ਐਮ.ਸੀ, ਸ੍ਰੀ ਰਾਜ ਕੁਮਾਰ ਵਿੱਕੀ, ਸ੍ਰੀ ਸੰਜੀਵ ਸ਼ਰਮਾ, ਸ੍ਰੀ ਵਿਜੈ ਕੁਮਾਰ ਚੇਅਰਮੈਨ ਭਾਵਾਧਸ ਸਰਕਲ ਜਲੰਧਰ ਅਤੇ ਹੋਰ ਪਤਵੰਤੇ ਹਾਜ਼ਰ ਸਨ।

Tags: