ਭੋਆ ਤੋਂ ਠੇਕੇਦਾਰ ਨੂੰ ਦਿੱਤੀ ਆਪ ਨੇ ਟਿਕਟ

-ਪੰਜਾਬੀਲੋਕ ਬਿਊਰੋ
ਭੋਆ ਹਲਕੇ ਤੋਂ ਆਪ ਉਮੀਦਵਾਰ ਵਿਨੋਦ ਕੁਮਾਰ ਨੇ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ‘ਤੇ ਇਕ ਕਰੋੜ ਰੁਪਏ ਮੰਗਣ ਦੇ ਦੋਸ਼ ਲਾਏ ਤੇ ਕਿਹਾ ਕਿ ਮੈਨੂੰ ਕਹਿੰਦੇ ਰਹੇ ਕਿ 30 ਲੱਖ ਲੈ ਕੇ ਚੋਣ ਲੜਨ ਤੋਂ ਮਨਾ ਕਰਦੇ, ਪਾਰਟੀ ਨੇ ਵਿਨੋਦ ਕੁਮਾਰ ਨੂੰ ਲਾਂਭੇ ਕਰ ਦਿੱਤਾ ਹੈ, ਠੇਕੇਦਾਰ ਅਮਰਜੀਤ ਸਿੰਘ ਨੂੰ ਟਿਕਟ ਦੇ ਦਿੱਤੀ ਗਈ ਹੈ। ਪੈਸੇ ਮੰਗਣ ਦੇ ਦੋਸ਼ ਨਕਾਰਦਿਆਂ ਸੰਜੇ ਸਿੰਘ ਨੇ ਕਿਹਾ ਹੈ ਕਿ ਜੇ ਦੋਸ਼ ਸਹੀ ਸਾਬਤ ਹੋਏ ਤਾਂ ਮੈਨੂੰ ਭਾਵੇਂ ਗੋਲ਼ੀ ਮਾਰ ਦਿਓ..
ਅੱਜ ਕੱਲ ਲੀਡਰ ਮਰਨ ਮਾਰਨ ਦੀ ਗੱਲ ਪਤਾ ਨਹੀਂ ਕਿਉਂ ਆਮ ਹੀ ਕਰਨ ਲੱਗ ਪਏ, ਓਧਰ ਮੋਦੀ ਜੀ ਕਹਿੰਦੇ ਜੇ ਨੋਟਬੰਦੀ ਨਾਲ ਦੇਸ਼ ਦਾ ਨੁਕਸਾਨ ਹੋਇਆ ਜਾਂ ਮੈਂ ਗਰੀਬ ਵਿਰੋਧੀ ਹੋਇਆ ਤਾਂ ਮੈਨੂੰ ਭਾਵੇਂ ਜਿਉਂਦੇ ਨੂੰ ਸਾੜ ਦਿਓ। ਖੈਰ ਜੀ ਨੇਤਾ ਨੇ.. ਲੋਕਤੰਤਰ ਨੂੰ ਅਸਲੀਅਤ ‘ਚ ਮਾਣ ਰਹੇ ਨੇ।