‘ਟਾਵਰ ‘ਤੇ ਚੜ ਕੇ ਇਨਸਾਫ ਨਹੀਂ ਮਿਲਣਾ’

ਹਾਈਕੋਰਟ ਨੇ ਸੰਘਰਸ਼ਸ਼ੀਲਾਂ ਨੂੰ ਭਰੋਸਾ ਰੱਖਣ ਨੂੰ ਕਿਹਾ
-ਪੰਜਾਬੀਲੋਕ ਬਿਊਰੋ
ਹਾਈਕੋਰਟ ਨੇ ਨੌਕਰੀ ਖਾਤਰ ਟਾਵਰਾਂ ‘ਤੇ ਚੜੇ ਗੱਭੂਰ ਨੌਜਵਾਨਾਂ, ਮੁਟਿਆਰਾਂ ਨੂੰ ਕਿਹਾ ਹੈ ਕਿ ਇਸ ਤਰਾਂ ਇਨਸਾਫ ਨਹੀਂ ਮਿਲਦਾ ਹੁੰਦਾ, ਸਿਸਟਮ ਤੇ ਭਰੋਸਾ ਰੱਖੋ, ਅਸੀਂ ਬੈਠੇ ਹਾਂ ਤੁਹਾਡੇ ਹੱਕ ਮਿਲਣਗੇ, ਪਰ ਇਹ ਤਰੀਕਾ ਜਾਇਜ਼ ਨਹੀਂ ਹੈ। ਹਾਈਕੋਰਟ ਨੇ 3 ਨਵੰਬਰ ਤੋਂ ਪੰਜਾਬ ਭਵਨ ਦੇ ਮੋਬਾਇਲ ਟਾਵਰ ‘ਤੇ ਚੜੇ ਬੇਰੁਜ਼ਗਾਰ ਅਧਿਆਪਕਾਂ ਦੇ ਮਾਮਲੇ ਦਾ ਆਪ ਨੋਟਿਸ ਲਿਆ ਹੈ ਤੇ ਸਰਕਾਰ ਤੋਂ ਜੁਆਬ ਤਲਬੀ ਵੀ ਕੀਤੀ ਹੈ। ਚੰਡੀਗੜ ਵਿੱਚ ਟਾਵਰਾਂ ਦੇ ਕੋਲ ਪੁਲਿਸ ਦਾ ਪਹਿਰਾ ਬਿਠਾਉਣ ਲਈ ਿਕਹਾ ਗਿਆ ਹੈ।