‘ਸਵਾ ਲੱਖ’ ਮੈਂਬਰਾਂ ਦੀ ਪਾਰਟੀ ਦੇ ਜਗਮੀਤ ਪ੍ਰਧਾਨ

-ਪੰਜਾਬੀਲੋਕ ਬਿਊਰੋ
ਪੰਜਾਬ ਦੀ ਸਿਆਸਤ ਦੀ ਵੱਡੀ ਖਬਰ ਆਈ ਹੈ ਕਿ ਸਾਬਕਾ ਕਾਂਗਰਸੀ ਐਮ ਪੀ ਅਤੇ ਲੋਕਹਿਤ ਅਭਿਆਨ ਦੇ ਮੁਖੀ ਜਗਮੀਤ ਸਿੰਘ ਬਰਾੜ ਨੇ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਜੁਆਇਨ ਕਰ ਲਈ ਹੈ। ਪਾਰਟੀ ਨੇ ਜਗਮੀਤ ਨੂੰ ਪੰਜਾਬ ਪ੍ਰਧਾਨ ਬਣਾ ਦਿੱਤਾ ਹੈ। ਜਗਮੀਤ ਬਰਾੜ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਅਤੇ ਮਮਤਾ ਬੈਨਰਜੀ ਦਾ ਧੰਨਵਾਦ ਕੀਤਾ ਹੈ। ਪੰਜਾਬ ਵਿੱਚ ਤ੍ਰਿਣਾਮੂਲ ਕਾਂਗਰਸ ਦਾ ਕੋਈ ਅਧਾਰ ਨਹੀਂ, ਸੋ ਜਗਮੀਤ ਬਰਾੜ ਮਜ਼ਾਕ ਦਾ ਸ਼ਿਕਾਰ ਹੋ ਰਹੇ ਨੇ, ਕਿਹਾ ਜਾ ਰਿਹਾ ਹੈ ਕਿ ਸਵਾ ਲੱਖ ਮੈਂਬਰੀ ਪਾਰਟੀ ਦੇ ਪ੍ਰਧਾਨ ਬਣੇ ਨੇ ਬਰਾੜ ਸਾਹਿਬ। ਜਗਮੀਤ ਬਰਾੜ ਦੇ ਲੋਕ ਹਿਤ ਅਭਿਆਨ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਕਰਨ ਦਾ ਐਲਾਨ ਕੀਤਾ ਹੋਇਆ ਹੈ। ਜਗਮੀਤ ਬਰਾੜ ਮੁਤਾਬਕ ਆਮ ਆਦਮੀ ਪਾਰਟੀ ਨਾਲ ਗੱਲਬਾਤ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਹੈ। ਉਹਨਾਂ ਦੀ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ 2017 ‘ਚ  ਆਮ ਆਦਮੀ ਪਾਰਟੀ ਨੂੰ ਸਮਰਥਨ ਕਰੇਗੀ, ਕੌਮੀ ਪੱਧਰ ਸਿਆਸੀ ਬਦਲਾਅ ਦੇ ਹਿੱਤ ਵਿੱਚ ਤ੍ਰਿਣਮੂਲ ਕਾਂਗਰਸ ‘ਚ ਸ਼ਾਮਲ ਹੋਇਆ ਹਾਂ। ਉਹਨਾਂ ਮਮਤਾ ਬੈਨਰਜੀ ਵੱਲੋਂ ਵੀ ਪੰਜਾਬ ਵਿੱਚ ‘ਆਪ’ ਦਾ ਸਾਥ ਦੇਣ ਦਾ ਦਾਅਵਾ ਕੀਤਾ ਹੈ।

Tags: