ਸੁਖਬੀਰ ਦੀ ਰੈਲੀ ‘ਚ ਕੁਰਸੀਆਂ ਰਹੀਆਂ ਖਾਲੀ

ਰੈਲੀ ਭਰਨ ਲਈ ਵਿਦਿਆਰਥਣਾਂ ਸੱਦੀਆਂ
-ਪੰਜਾਬੀਲੋਕ ਬਿਊਰੋ
ਸੋਫੀ ਪਿੰਡ ਵਿੱਚ ਹੋਏ ਸਮਾਗਮ ਦੌਰਾਨ ਪੰਡਾਲ ਵਿੱਚ ਲੱਗੀਆਂ ਬਹੁਤੀਆਂ ਕਰੁਸੀਆਂ ਖਾਲੀ ਰਹੀਆਂ। ਅਕਾਲੀ ਵਰਕਰ ਸੁਖਬੀਰ ਬਾਦਲ ਦੇ ਇਸ ਸਮਾਗਮ ਵਿੱਚ ਭੀੜ ਜੁਟਾਉਣ ‘ਚ ਅਸਫਲ ਰਹੇ ਪਰ ਫਿਰ ਵੀ ਉਹਨਾਂ ਨੇ ਆਪਣੇ ਵਲੋਂ ਜੁਗਾੜ ਲਾ ਹੀ ਲਿਆ। ਤੇ ਨੇੜਲੇ ਵਿੱਦਿਅਕ ਅਦਾਰਿਆਂ ਦੀਆਂ ਵਿਦਿਆਰਥਣਾਂ ਨੂੰ ਛੁੱਟੀ ਕਰਵਾ ਕੇ ਉਹਨਾਂ ਦੀ ਸਮਾਰੋਹ ‘ਚ ਸ਼ਮੂਲੀਅਤ ਕਰਵਾ ਦਿੱਤੀ। ਚਰਚਾ ਹੋ ਰਹੀ ਹੈ ਕਿ ਖਾਲੀ ਕੁਰਸੀਆਂ ਗਵਾਹੀ ਦੇ ਰਹੀਆਂ ਨੇ ਕਿ ਪੰਜਾਬ ਦੇ ਲੋਕਾਂ ‘ਚ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਉਤਸ਼ਾਹ ਖਤਮ ਹੁੰਦਾ ਨਜ਼ਰ ਆ ਰਿਹਾ ਹੈ।