ਅੱਜ ਤੋਂ 500-1000 ਦੇ ਨੋਟ ਬੰਦ

ਰੱਫੜ ਜਾਰੀ, ਨੋਟਬੰਦੀ ਵਾਪਸ ਨਹੀਂ ਹੋਵੇਗੀ
-ਪੰਜਾਬੀਲੋਕ ਬਿਊਰੋ
ਹੁਣ ਭਾਰਤੀ ਰੇਲਵੇ ਖਾਣ-ਪੀਣ ਅਤੇ ਸੈਰ-ਸਪਾਟਾ ਨਿਗਮ (ਆਈ ਆਰ ਸੀ ਟੀ ਸੀ) ਦੀ ਵੈੱਬਸਾਈਟ ਰਾਹੀਂ ਬੁੱਕ ਕੀਤੇ ਜਾਣ ਵਾਲੇ ਰੇਲ ਟਿਕਟ ਸਸਤੇ ਹੋ ਜਾਣਗੇ। ਨੋਟਬੰਦੀ ਕਾਰਨ ਪ੍ਰੇਸ਼ਾਨ ਲੋਕਾਂ ਨੂੰ ਰਾਹਤ ਦਿੰਦੇ ਹੋਏ ਸਰਕਾਰ ਨੇ ਐਲਾਨ ਕੀਤਾ ਹੈ ਕਿ 31 ਦਸੰਬਰ 2016 ਤਕ ਆਨਲਾਈਨ ਟਿਕਟਾਂ ਦੀ ਬੁਕਿੰਗ ‘ਤੇ ਲੱਗਣ ਵਾਲਾ ਸਰਵਿਸ ਟੈਕਸ ਨਹੀਂ ਲੱਗੇਗਾ।।ਸਰਕਾਰ ਨੇ ਇਹ ਕਦਮ ਨਕਦੀ ਰਹਿਤ ਲੈਣ-ਦੇਣ ਨੂੰ ਵਾਧਾ ਦੇਣ ਦੇ ਮਕਸਦ ਲਈ ਚੁੱਕਿਆ ਹੈ। ਰੇਲ ਮੰਤਰਾਲੇ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ 23 ਨਵੰਬਰ ਤੋਂ 31 ਦਸੰਬਰ 2016 ਵਿਚਕਾਰ ਆਈ. ਆਰ. ਸੀ. ਟੀ. ਸੀ. ਦੀ ਵੈੱਬਸਾਈਟ ਰਾਹੀਂ ਬੁੱਕ ਕੀਤੇ ਜਾਣ ਵਾਲੇ ਟਿਕਟਾਂ ‘ਤੇ ਸਰਵਿਸ ਟੈਕਸ ਨਹੀਂ ਲੱਗੇਗਾ। ਸਲੀਪਰ ਟਿਕਟ ਦੀ ਬੁਕਿੰਗ ‘ਤੇ 20 ਰੁਪਏ ਅਤੇ ਏਸੀ ਸ਼੍ਰੇਣੀ ਦੇ ਟਿਕਟਾਂ ਦੀ ਬੁਕਿੰਗ ‘ਤੇ 40 ਰੁਪਏ ਸਰਵਿਸ ਟੈਕਸ ਲਿਆ ਜਾਂਦਾ ਹੈ।। ਅਧਿਕਾਰੀ ਨੇ ਕਿਹਾ ਕਿ ਸਰਵਿਸ ਟੈਕਸ ਮੁਕਤ ਕਰਨ ਦਾ ਮਕਸਦ ਆਨਲਾਈਨ ਬੁਕਿੰਗ ਰਾਹੀਂ ਨਕਦੀ ਰਹਿਤ ਟ੍ਰਾਂਜੈਕਸ਼ਨ ਨੂੰ ਵਾਧਾ ਦੇਣਾ ਹੈ। ।
ਨੋਟਬੰਦੀ ਦੇ ਮੁੱਦੇ ‘ਤੇ ਸੰਸਦ ‘ਚ ਲਗਾਤਾਰ ਅੜਿੱਕਾ ਜਾਰੀ ਹੈ। ਇਸ ਮੁੱਦੇ ‘ਤੇ ਕੱਲ ਵਿਰੋਧੀ ਧਿਰ ਵਲੋਂ ਪ੍ਰਦਰਸ਼ਨ ਕੀਤਾ ਗਿਆ ਸੀ, ਅੱਜ ਸਰਬ ਪਾਰਟੀ ਬੈਠਕ ਹੋਣੀ ਹੈ।
ਕਾਂਗਰਸੀ ਨੇਤਾ ਮਨੀਸ਼ ਤਿਵਾੜੀ ਨੇ ਨੋਟ ਬੰਦੀ ਦੇ ਫ਼ੈਸਲੇ ਨੂੰ ਗ਼ੈਰਕਾਨੂੰਨੀ ਕਿਹਾ ਹੈ।
ਕੇਂਦਰੀ ਮੰਤਰੀ ਵੈਂਕਈਆ ਨਾਇਡੂ ਨੇ ਕਿਹਾ ਕਿ ਕਿਸੇ ਫ਼ੈਸਲੇ ਨੂੰ ਵਾਪਸ ਲੈਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖ਼ੂਨ ‘ਚ ਨਹੀਂ ਹੈ। ਨੋਟ ਬੰਦੀ ਦਾ ਫ਼ੈਸਲਾ ਸਰਕਾਰ ਵਾਪਸ ਨਹੀਂ ਲਵੇਗੀ।