ਐਤਕੀਂ ਬਹੁਮਤ ਕਿਸੇ ਨੂੰ ਨਹੀਂ ਮਿਲਦਾ ਲੱਗਦਾ..

-ਪੰਜਾਬੀਲੋਕ ਬਿਊਰੋ
ਪੰਜਾਬ ਚੋਣਾਂ ਦੀ ਤਿਆਰੀ ਇਕੱਲੀਆਂ ਸਿਆਸੀ ਧਿਰਾਂ ਤੇ ਆਮ ਲੋਕ ਹੀ ਨਹੀਂ ਕਰ ਰਹੇ ਮੀਡੀਆ ਵੀ ਆਪਣੇ ਤੌਰ ‘ਤੇ ਭੂਮਿਕਾ ਨਿਭਾਉਣ ਲਈ ਪਰ ਤੋਲ ਰਿਹਾ ਹੈ। ਅਖਬਾਰ ਪਹਿਰੇਦਾਰ ਦਾਅਵਾ ਕਰ ਰਿਹਾ ਹੈ ਕਿ ਪੰਜਾਬ ਚੋਣਾਂ ਵਿੱਚ ਕਿਸੇ ਵੀ ਧਿਰ ਨੂੰ ਨਹੀਂ ਮਿਲੇਗੀ, ਇਸ ਅਦਾਰੇ ਨੇ ਬੀਤੇ 3 ਦਿਨਾਂ ‘ਚ ਇਕ ਚੋਣ ਸਰਵੇਖਣ ਕਰਵਾਇਆ ਹੈ।  ਜਿਸ ਦੇ ਅਧਾਰ ‘ਤੇ ਕਿਹਾ ਹੈ ਕਿ ਤਿੰਨੇ ਪ੍ਰਮੁੱਖ ਸਿਆਸੀ ਧਿਰਾਂ ਨੂੰ ਮਿਲਣ ਵਾਲੀਆਂ ਸੀਟਾਂ ਦਾ ਅੰਦਾਜ਼ਾ ਲਗਾਇਆ ਗਿਆ ਹੈ ਕਿ ਐਤਕੀਂ ਕਿਸੇ ਵੀ ਧਿਰ ਨੂੰ ਇਕ ਪਾਸੜ ਜਿੱਤ ਨਹੀਂ ਮਿਲਣੀ। ਵੈਸੇ ਸਿਆਸੀ ਸਮੀਖਿਅਕ ਵੀ ਇਹੋ ਲੱਖਣ ਲਾ ਰਹੇ ਨੇ ਤੇ ਸਭ ਤੋਂ ਵੱਧ ਚਰਚਾ ਜਲਾਲਾਬਾਦ ਸੀਟ ‘ਤੇ ਚੱਲ ਰਹੀ ਹੈ।