ਦੋ ਗੱਭਰੂਆਂ ਦੀ ਆਰਥਿਕ ਤੰਗੀ ਨੇ ਲਈ ਜਾਨ

ਵਿਕਾਸ ਦਾ ਕੇਹਾ ਦੌਰ ..??
-ਪੰਜਾਬੀਲੋਕ ਬਿਊਰੋ
ਸਰਕਾਰ ਦੀ ਸਭ ਕਾ ਸਾਥ ਸਭ ਕਾ ਵਿਕਾਸ ਮੁਹਿੰਮ ਅਧੀਨ ਬੜੇ ਫਰਮਾਨ ਜਾਰੀ ਹੋਏ, ਪਰ ਜਨਤਾ ਜਨਾਰਧਨ ਦੀ ਹਾਲਤ ਜਿਉਂ ਦੀ ਤਿਉਂ ਬਣੀ ਹੋਈ ਹੈ, ਬੀਤੇ ਐਤਵਾਰ ਲੁਧਿਆਣਾ ਜ਼ਿਲੇ ਦੇ ਕਟਾਣੀ ਕਲਾਂ ਵਿੱਚ 24-25 ਸਾਲਾ ਨੌਜਵਾਨ ਦੇ ਘਰ ਵਿੱਚ ਪਾਹਾ ਲਾ ਕੇ ਜਾਨ ਦੇ ਦਿੱਤੀ, ਉਹ ਲੰਬੇ ਸਮੇਂ ਤੋਂ ਗੰਭੀਰ ਬਿਮਾਰ ਸੀ ਜਿਸ ਕਾਰਨ ਉਸ ਦਾ ਰੁਜ਼ਗਾਰ ਖੁੱਸ ਗਿਆ ਸੀ, ਇਕਲੌਤਾ ਕਮਾਊ ਸੀ, ਹੁਣ ਪਰਿਵਾਰ ਭੁੱਖਾ ਮਰ ਰਿਹਾ ਸੀ, ਪ੍ਰੇਸ਼ਾਨੀ ਦੀ ਹਾਲਤ ‘ਚ ਉਸ ਨੇ ਮੌਤ ਨੂੰ ਗਲ਼ ਲਾ ਲਿਆ, ਮਾਂ ਨੂੰ ਓਸ ਵਕਤ ਪਤਾ ਲੱਗਿਆ ਜਦ ਕੱਲ ਸਵੇਰੇ ਉਹ ਪੁੱਤ ਨੂੰ ਜਗਾ ਕੇ ਚਾਹ ਫੜਾਉਣ ਗਈ ਤਾਂ ਪੁੱਤ ਪੱਖੇ ਨਾਲ ਲਟਕ ਰਿਹਾ ਸੀ।
ਪੱਟੀ ਹਲਕੇ ਦੇ ਪਿੰਡ ਤਖਤੂਚੱਕ ਦੇ 22 ਸਾਲਾ ਕਿਸਾਨ ਨਿਸ਼ਾਨ ਸਿੰਘ ਨੇ ਕਰਜ਼ੇ ਦੇ ਚੱਲਦਿਆਂ ਜ਼ਹਿਰ ਨਿਗਲ ਕੇ ਜਾਨ ਦੇ ਦਿੱਤੀ। ਤਿੰਨ ਏਕੜ ਜ਼ਮੀਨ ਦੇ ਮਾਲਕ ਇਸ ਨੌਜਵਾਨ ਕਿਸਾਨ ਦੇ ਸਿਰ ਖੇਤੀ ਤੇ ਘਰ ਦੀਆਂ ਗਰਜ਼ਾ ਸਾਰਨ ਖਾਤਰ ਲਿਆ ਕਰਜ਼ਾ ਐਨਾ ਚੜ ਗਿਆ ਕਿ ਅੱਧੀ ਜ਼ਮੀਨ ਗਹਿਣੇ ਹੋ ਗਈ, ਬਾਕੀ ਬਚੀ ਨਾਲ ਰੋਟੀ ਤੁਰਨੀ ਵੀ ਔਖੀ ਹੋ ਗਈ ਤਾਂ ਪ੍ਰੇਸ਼ਾਨੀ ਦੇ ਆਲਮ ਵਿੱਚ ਉਸ ਨੇ ਜ਼ਹਿਰ ਨਿਗਲ ਕੇ ਜਾਨ ਦੇ ਦਿੱਤੀ।
ਪੂਰੇ ਮੁਲਕ ਵਿੱਚ ਇਹੋ ਕੁਝ ਹੋ ਵਾਪਰ ਰਿਹਾ ਹੈ, ਤੇ ਪ੍ਰਧਾਨ ਮੰਤਰੀ ਤੇ ਉਹਨਾਂ ਦੇ ਭਗਤ ਜਨ ਕਹਿ ਰਹੇ ਨੇ, ਦੇਸ ਬਦਲ ਰਹਾ ਹੈ.. ।