ਨਰਾਜ਼ ਜਨਤਾ ਨੇ ਕੀਤਾ ਲੀਡਰਾਂ ਦਾ ਬਾਈਕਾਟ

-ਪੰਜਾਬੀਲੋਕ ਬਿਊਰੋ
ਪਟਿਆਲਾ ਸ਼ਹਿਰ ਦੇ ਗੁਰੂ ਨਾਨਕ ਨਗਰ ਦੀ ਗਲੀ ਨੰਬਰ 17 ਦੇ ਵਸਨੀਕਾਂ ਨੇ ਕਈ ਵਰਿਆਂ ਤੋਂ ਗਲੀ ਨਾ ਬਣਨ ਤੋਂ ਨਰਾਜ਼ ਲੋਕਾਂ ਨੇ ਗਲੀ ਵਿੱਚ ਅਕਾਲੀਆਂ, ਕਾਂਗਰਸੀਆਂ ਤੇ ਆਮ ਆਦਮੀ ਪਾਰਟੀ ਦੇ ਬਾਈਕਾਟ ਦੇ ਪੋਸਟਰ ਲਾ ਦਿੱਤੇ ਨੇ ਤੇ ਨਾਲ ਹੀ ਕੌਂਸਲਰ ਰਛਪਾਲ ਸਿੰਘ ਧੰਜੂ ਦੇ ਗੁੰਮ ਹੋਣ ਦੇ ਪੋਸਟਰ ਵੀ ਲਾਏ ਨੇ। ਲੋਕਾਂ ਦਾ ਕਹਿਣਾ ਹੈ ਕਿ ਅਸ3 ਕੌਂਸਲਰ ਤੋਂ ਲੈ ਕੇ ਮੇਅਰ ਤੱਕ ਤੇ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰਾਂ ਕੋਲ ਇਲਾਕੇ ਦੀਆਂ ਸੜਕਾਂ ਬਣਾਉਣ ਲਈ ਮਿੰਨਤਾਂ ਕਰ ਚੁੱਕੇ ਹਾਂ, ਮਿੰਨਤਾਂ ਕਰਦੇ ਆ ਰਹੇ ਹਾਂ, ਪਰ ਕਿਸੇ ਨੇ ਸਾਡੀ ਬਾਤ ਨਾ ਪੁੱਛੀ, ਇਸ ਵਾਰ ਇਸ ਗਲੀ ਵਾਲਿਆਂ ਨੇ ਨੋਟਾ ਬਟਨ ਨੱਪਣ ਦਾ ਫੈਸਲਾ ਕਰ ਲਿਆ ਹੈ।