ਭਾਰਤੀ ਜਵਾਨ ਦਾ ਸਿਰ ਵੱਢ ਕੇ ਲੈ ਗਏ

ਪਾਕਿਸਤਾਨੀ ਕਮਾਂਡੋਜ਼ ਨੇ ਘੁਸਪੈਠ ਕਰਕੇ ਤਿੰਨ ਜਾਨਾਂ ਲਈਆਂ
-ਪੰਜਾਬੀਲੋਕ ਬਿਊਰੋ
ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ ਕੋਲ ਮਾਛਿਲ ਵਿੱਚ ਪਾਕਿਸਤਾਨੀ ਫੌਜ ਕੇ ਕਮਾਂਡੋਜ਼ ਨੇ ਘੁਸਪੈਠ ਕਰਕੇ ਤਿੰਨ ਭਾਰਤੀ ਜਵਾਨਾਂ ਦੀ ਹੱਤਿਆ ਕਰ ਦਿੱਤੀ ਤੇ ਇਕ ਜਵਾਨ ਦਾ ਸਿਰ ਵੱਢ ਕੇ ਲੈ ਗਏ। ਫੌਜ ਨੇ ਕਿਹਾ ਹੈ ਕਿ ਇਸ ਨਾਪਾਕ ਹਰਕਤ ਦਾ ਮੂੰਹ ਤੋੜ ਜੁਆਬ ਦਿੱਤਾ ਜਾਵੇਗਾ। ਭਾਰਤੀ ਚੌਕੀਆਂ ਪਾਕਿਸਤਾਨੀ ਸਰਹੱਦ ਦੇ ਕੋਲ ਹਨ, ਤੇ ਬੀਹੜ ਇਲਾਕਾ ਤੇ ਸੰਘਣਾ ਜੰਗਲ ਹੋਣ ਕਰਤੇ ਘੁਸਪੈਠੀਆਂ ਨੂੰ ਫਾਇਦਾ ਮਿਲ ਜਾਂਦਾ ਹੈ।