ਨੋਟਬੰਦੀ ਦਾ ਸੁਝਾਅ ਪੂਰੀ ਤਰਾਂ ਨਹੀਂ ਮੰਨਿਆ..

-ਪੰਜਾਬੀਲੋਕ ਬਿਊਰੋ
ਮਹਾਰਾਸ਼ਟਰ ਦੇ ਅਨਿਲ ਬੋਕਿਲ ਨਾਮ ਦੇ ਅਰਥਸ਼ਾਸਤਰੀ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਜੁਲਾਈ ਵਿੱਚ ਪੀ ਐਮ ਮੋਦੀ ਨਾਲ ਮੁਲਾਕਾਤ ਕਰਕੇ ਨੋਟਬੰਦੀ ਸੁਝਾਅ ਦਿੱਤਾ ਸੀ, ਪਰ ਉਹਨਾਂ ਦਾ ਸੁਝਾਅ ਪੂਰੀ ਤਰਾਂ ਨਹੀਂ ਮੰਨਿਆ ਗਿਆ। ਅਰਥ ਕ੍ਰਾਂਤੀ ਨਾਮ ਦਾ ਸੰਗਠਨ ਚਲਾਉਣ ਵਾਲੇ ਤੇ ਕਾਲੇ ਧਨ ਖਿਲਾਫ ਕੰਮ ਕਰਨ ਵਾਲੇ ਅਨਿਲ ਨੇ ਕਿਹਾ ਕਿ ਅਸੀਂ ਪੀ ਐਮ ਨੂੰ ਸਲਾਹ ਦਿੱਤੀ ਸੀ ਕਿ ਦੇਸ਼ ਦੇ ਆਮ ਆਦਮੀ ਦੀ ਔਸਤਨ ਆਮਦਨੀ ਡੂਢ ਸੌ ਰੁਪਿਆ ਹੈ , ਇਸ ਕਰਕੇ ਦੇਸ਼ ਵਿੱਚ ਵੱਡੇ ਨੋਟ 500 ਤੇ ਹਜ਼ਾਰ ਦਾ , ਕਾਲਾ ਧਨ ਜਮਾ ਕਰਨ ਲਈ ਵੱਧ ਵਰਤੇ ਜਾਂਦੇ ਨੇ, ਇਹਨਾਂ ਵੱਡੇ ਨੋਟਾਂ ‘ਤੇ ਪਾਬੰਦੀ ਲਾਉਣ ਦੀ ਸਿਫਾਰਸ਼ ਕਰਨ ਦੇ ਨਾਲ ਨਾਲ ਕਿਹਾ ਗਿਆ ਸੀ ਕਿ ਬੈਂਕਿੰਗ ਪ੍ਰਕਿਰਿਆ ਸੌਖੀ ਕਰਨੀ ਪਵੇਗੀ, ਕੇਂਦਰ ਤੇ ਸੂਬਿਆਂ ਵਲੋਂ ਲਾਏ ਜਾਂਦੇ ਟੈਕਸ ਵੀ ਹਟਾਉਣੇ ਚਾਹੀਦੇ ਨੇ, ਪਰ ਸਰਕਾਰ ਨੇ ਸਾਡੀ ਸਾਰੀ ਗੱਲ ਨਹੀਂ ਮੰਨੀ ਸਗੋਂ ਹੋਰ ਵੱਡੇ ਨੋਟ ਲੈ ਆਂਦੇ, ਜਿਸ ਨਾਲ ਬ੍ਰਿਸ਼ਟਾਚਾਰ ਘਟੇਗਾ ਨਹੀਂ ਸਗੋਂ ਵਧੇਗਾ।
ਜਨਸੱਤਾ ਅਖਬਾਰ ਦੀ ਰਿਪੋਰਟ ਮੁਤਾਬਕ ਅਨਿਲ ਬੋਕਲਾ ਹੁਣ ਪੀ ਐਮ ਨਾਲ ਦੁਬਾਰਾ ਇਸੇ ਮੁੱਦੇ ‘ਤੇ ਮੁਲਾਕਾਤ ਕਰਕੇ ਆਪਣੇ ਸੁਝਾਅ ਦੇਣਗੇ।