• Home »
  • ਅੱਜ ਦੀ ਖਬਰ
  • » ਕੇਜਰੀਵਾਲ ‘ਤੇ ਕਾਂਗਰਸ ਤੇ ਅਕਾਲੀਆਂ ਵਲੋਂ ਮੋੜਵੇਂ ਹੱਲੇ

ਕੇਜਰੀਵਾਲ ‘ਤੇ ਕਾਂਗਰਸ ਤੇ ਅਕਾਲੀਆਂ ਵਲੋਂ ਮੋੜਵੇਂ ਹੱਲੇ

ਜੇਤਲੀ ਦਾ ਪੇਡ ਏਜੰਟ ਕਿਹਾ
-ਪੰਜਾਬੀਲੋਕ ਬਿਊਰੋ
ਅਰਵਿੰਦ ਕੇਜਰੀਵਾਲ ਦੀ ਰਣਨੀਤੀ ਨੇ ਪੰਜਾਬ ‘ਚ ਸਾਰੇ ਵਿਰੋਧੀਆਂ ਨੂੰ ਤਰੇਲੀਆਂ ਲਿਆਂਦੀਆਂ ਪਈਆਂ ਨੇ.. ਕੱਲ ਸੁਖਬੀਰ ਬਾਦਲ ਦੇ ਗੜ ਵਿੱਚ ਕੋਟਸ਼ਮੀਰ ਪਿੰਡ ‘ਚ ਵੱਡੀ ਰੈਲੀ ਕਰਕੇ ਹਾਕਮੀ ਧਿਰ ਦੇ ਫਿਕਰਾਂ ਵਿੱਚ ਵਾਧਾ ਕੀਤਾ, ਓਥੇ ਕੈਪਟਨ ਪਰਿਵਾਰ ਦੇ ਭਰੀ ਰੈਲੀ ਵਿੱਚ ਸਵਿੱਸ ਖਾਤਾ ਨੰਬਰ ਬੋਲ ਕੇ ਜਨਤਾ ਦੀਆਂ ਖੂਬ ਤਾੜੀਆਂ ਬਟੋਰੀਆਂ। ਮਜੀਠੀਆ ਨੂੰ ਲਲਕਾਰਿਆ ਕਿ ਹਿੰਮਤ ਹੈ ਤਾਂ ਗ੍ਰਿਫਤਾਰ ਕਰ ਨਹੀਂ ਤਾਂ ਓਹਦੇ ਦਰਜ ਕਰਵਾਏ ਸਾਰੇ ਪਰਚੇ ਪਾੜ ਪਾੜ ਕੇ ਸੁੱਟ ਦੇਣਗੇ।
ਕੇਜਰੀਵਾਲ ਵਲੋਂ ਕੈਪਟਨ ਪਰਿਵਾਰ ਦੇ ਸਵਿੱਸ ਖਾਤਿਆਂ ਦੀ ਜਾਣਕਾਰੀ ਆਮ ਲੋਕਾਂ ਵਿੱਚ ਦੇਣ ‘ਤੇ ਕੈਪਟਨ ਨੇ ਕੇਜਰੀਵਾਲ ਨੂੰ ਵਿੱਤ ਮੰਤਰੀ ਅਰੁਣ ਜੇਤਲੀ ਦਾ ਪੇਡ ਏਜੰਟ ਕਰਾਰ ਦਿੱਤਾ। ਅਕਾਲੀ ਦਲ ਨੇ ਸਵਿੱਸ ਖਾਤਿਆਂ ‘ਤੇ ਕੈਪਟਨ ਪਰਿਵਾਰ ਦਾ ਬਚਾਅ ਕੀਤਾ ਤੇ ਕੇਜਰੀਵਾਲ ਨੂੰ ਹੀ ਸਵਾਲ ਕੀਤੇ ਕਿ ਉਹ ਆਪਣੀ ਪਾਰਟੀ ਨੂੰ ਵਿਦੇਸ਼ਾਂ ਤੋਂ ਮਿਲਦੇ ਫੰਡਾਂ ਦੀ ਜਾਣਕਾਰੀ ਦੇਵੇ।