ਆਪ ਨੂੰ ਅਦਾਲਤੀ ਤੇ ਲੋਕ ਸਭਾ ਕਮੇਟੀ ਵਲੋਂ ਝਟਕੇ

ਕੇਜਰੀਵਾਲ ਖਿਲਾਫ ਚੱਲੇਗਾ ਕੇਸ
ਭਗਵੰਤ ਨੂੰ 28 ਨੂੰ ਕੀਤਾ ਤਲਬ
-ਪੰਜਾਬੀਲੋਕ ਬਿਊਰੋ
ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ।  ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੇ ਮਾਣਹਾਨੀ ਕੇਸ ਵਿੱਚ ਕੇਜਰੀਵਾਲ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਅੱਜ ਸੁਣਵਾਈ ਕਰਦਿਆਂ ਕੇਜਰੀਵਾਲ ਦੀ ਉਸ ਪਟੀਸ਼ਨ ਨੂੰ ਠੁਕਰਾ ਦਿੱਤਾ ਜਿਸ ਵਿੱਚ ਮੁਕੱਦਮੇ ਦੀ ਸੁਣਵਾਈ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ ਸੀ। ਕੇਜਰੀਵਾਲ ਖਿਲਾਫ ਮਾਣਹਾਨੀ ਦਾ ਮੁਕੱਦਮਾ ਚੱਲੇਗਾ।
ਓਧਰ ਲੋਕ ਸਭਾ ਦੀ ਕਾਰਵਾਈ ਦੀ ਵੀਡੀਓ ਜਨਤਕ ਕਰਨ ‘ਤੇ ਫਸੇ ਭਗਵੰਤ ਮਾਨ ਦਾ ਮਾਮਲਾ ਇਕ ਵਾਰ ਫੇਰ ਚਰਚਾ ਫੜ ਗਿਆ ਹੈ, ਤੇ ਭਗਵੰਤ ਨੂੰ ਲੋਕ ਸਭਾ ਦੀ ਬਣੀ ਜਾਂਚ ਕਮੇਟੀ ਨੇ 28 ਨਵੰਬਰ ਨੂੰ ਪੇਸ਼ ਹੋਣ ਲਈ ਕਿਹਾ ਹੈ।