ਮਾਨ ਤੇ ਕੰਗ ਖਿਲਾਫ ਨਾਅਰੇਬਾਜ਼ੀ

-ਪੰਜਾਬੀਲੋਕ ਬਿਊਰੋ
ਅੱਜ ਨਿਹਾਲ ਸਿੰਘ ਵਾਲਾ ਵਿਖੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਪਾਰਟੀ ਦੀ ਰੈਲੀ ਦੌਰਾਨ ਸਥਿਤੀ ਉਸ ਵਕਤ ਵਿਗੜ ਗਈ ਜਦੋਂ ਐਚ.ਐਸ.ਫੂਲਕਾ ਦੇ ਕਰੀਬੀ ਦੱਸੇ ਜਾਂਦੇ ਤੇ ਬਾਘਾ ਪੁਰਾਣਾ ਤੋਂ ਚੋਣ ਮੈਦਾਨ ‘ਚ ਉਤਾਰੇ ਗਏ ਗੁਰਬਿੰਦਰ ਸਿੰਘ ਕੰਗ ਨੂੰ ਸਟੇਜ ‘ਤੇ ਬੋਲਣ ਨਾ ਦਿੱਤਾ ਗਿਆ।  ਜਦੋਂ ਕੰਗ ਸਟੇਜ ‘ਤੇ ਮਾਇਕ ਫੜ ਕੇ ਬੋਲਣ ਲੱਗੇ ਤਾਂ ਕੰਗ ਦਾ ਵਿਰੋਧ ਕਰਨ ਵਾਲੇ ਪਾਰਟੀ ਦੇ ਸਮਰਥਕਾਂ ਨੇ ਕੰਗ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।  ਜਦੋਂ ਇਸ ਰੈਲੀ ਦੀ ਸਟੇਜ ਤੋਂ ਭਗਵੰਤ ਮਾਨ ਬੋਲਣ ਲੱਗੇ ਤਾਂ ਲੋਕਾਂ ਨੇ ਭਗਵੰਤ ਮਾਨ ਖਿਲਾਫ ਵੀ ਨਾਅਰੇਬਾਜ਼ੀ ਕੀਤੀ, ਕਿਉਂਕਿ ਉਹਨਾਂ ਦਾ ਦੋਸ਼ ਸੀ ਕਿ ਕੰਗ ਨੂੰ ਟਿਕਟ ਦਿਵਾਉਣ ਵਾਲਿਆਂ ਵਿਚ ਭਗਵੰਤ ਮਾਨ ਵੀ ਸ਼ਾਮਲ ਹਨ।  ਇਸੇ ਰੌਲੇ ਗੌਲੇ ਦਰਮਿਆਨ ਹੀ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਪੰਜਾਬ ‘ਚ 110 ਸੀਟਾਂ ‘ਤੇ ਜਿੱਤ ਪ੍ਰਾਪਤ ਕਰੇਗੀ ਤੇ ਉਹਨਾਂ ਦੀ ਸਰਕਾਰ ਆਉਣ ‘ਤੇ ਸਵਿਸ ਬੈਂਕਾਂ ‘ਚ ਨੇਤਾਵਾਂ ਦੇ ਖਾਤਿਆਂ ਦੀ ਜਾਂਚ ਕਰਵਾਈ ਜਾਵੇਗੀ ਤੇ ਨਾਲ ਹੀ ਪੰਜਾਬ ਦੇ ਉਹ ਨੌਜਵਾਨ ਜੋ ਨਸ਼ੇ ਦੀ ਗ੍ਰਿਫ਼ਤ ‘ਚ ਆ ਚੁੱਕੇ ਹਨ ਉਹਨਾਂ ਦੇ ਇਲਾਜ ਲਈ ਮੁਫ਼ਤ ਹਸਪਤਾਲ ਖੋਲੇ ਜਾਣਗੇ।