ਕਾਂਗਰਸ ਦਾ ਆਪ ਨੂੰ ਝਟਕਾ

-ਪੰਜਾਬੀਲੋਕ ਬਿਊਰੋ
ਦੁਆਬੇ ਵਿੱਚ ਕਾਂਗਰਸ ਨੇ ਆਪ ਨੂੰ ਵੱਡਾ ਝਟਕਾ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸਾਬਕਾ ਓਲੰਪੀਅਨ ਅਤੇ ਹਾਕੀ ਦੇ ਸਾਬਕਾ ਕਪਤਾਨ ਸੁਰਿੰਦਰ ਸਿੰਘ ਸੋਢੀ ਕਾਂਗਰਸ ਵਿਚ ਸ਼ਾਮਲ ਹੋ ਗਏ।
ਇਸ ਦੌਰਾਨ ਸੋਢੀ ਤੋਂ ਇਲਾਵਾ ਤਲਵੰਡੀ ਸਾਬੋ ਦੇ ਸੀਨੀਅਰ ਅਕਾਲੀ ਆਗੂ ਬਲਬੀਰ ਸਿੰਘ ਸਿੱਧੂ ਅਤੇ ਲੁਧਿਆਣਾ ਦੇ ਸਾਬਕਾ ਸਾਂਸਦ ਸਵ. ਗੁਰਚਰਨ ਸਿੰਘ ਗਾਲਿਬ ਦੇ ਪੁੱਤਰ ਕਰਨਬੀਰ ਗਾਲਿਬ ਵੀ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ।

Tags: