ਬੈਂਸ ਭਰਾ ਦੇਣਗੇ ਆਪ ਦਾ ਸਾਥ

ਬਦਲੇ ‘ਚ ਮਿਲੀਆਂ 5 ਸੀਟਾਂ
-ਪੰਜਾਬੀਲੋਕ ਬਿਊਰੋ
ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ਵਿੱਚ ਅੱਜ ਪੰਜਾਬ ਦੀ ਸਿਆਸਤ ਵਿੱਚ ਦੂਜਾ ਵੱਡਾ ਧਮਾਕਾ ਹੋਇਆ ਹੈ ਕਿ  ਲੁਧਿਆਣਾ ਤੋਂ ਆਜ਼ਾਦ ਵਿਧਾਇਕ ਬੈਂਸ ਭਰਾਵਾਂ ਨੇ ਨਵਜੋਤ ਸਿੱਧੂ ਦਾ ਸਾਥ ਛੱਡ ਕੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰ ਲਿਆ ਹੈ।
ਇਵਜ਼ ਵਿੱਚ ਬੈਂਸ ਭਰਾਵਾਂ ਨੂੰ ਪੰਜ ਸੀਟਾਂ ਮਿਲੀਆਂ ਨੇ, ਲੁਧਿਆਣਾ ਦੀਆਂ ਦੋ ਸੀਟਾਂ ‘ਤੇ ਬੈਂਸ ਭਰਾ ਖੁਦ ਚੋਣ ਲੜਨਗੇ ਜਦੋਂਕਿ ਤਿੰਨ ਹਾਰ ਸੀਟਾਂ ਤੋਂ ਉਹਨਾਂ ਦੇ ਹਮਾਇਤੀ ਚੋਣ ਲੜਨਗੇ।  ਇਸ ਤੋਂ ਪਹਿਲਾਂ ਬੈਂਸ ਭਰਾਵਾਂ, ਨਵਜੋਤ ਸਿੰਘ ਸਿੱਧੂ ਤੇ ਪ੍ਰਗਟ ਸਿੰਘ ਨੇ ਆਵਾਜ-ਏ-ਪੰਜਾਬ ਫਰੰਟ ਬਣਾਇਆ ਸੀ ਪਰ ਇਹ ਫਰੰਟ ਚੋਣਾਂ ਤੋਂ ਪਹਿਲਾਂ ਹੀ ਖਿੱਲਰ ਗਿਆ ਹੈ।  ਸੂਤਰਾਂ ਮੁਤਾਬਕ ਨਵਜੋਤ ਸਿੰਘ ਸਿੱਧੂ ਤੇ ਪਰਗਟ ਸਿੰਘ ਕਾਂਗਰਸ ਵਿੱਚ ਜਾ ਸਕਦੇ ਹਨ। ਬੇਸ਼ੱਕ ਬੈਂਸ ਭਰਾਵਾਂ ਦਾ ਆਪਣੇ ਹਲਕਿਆਂ ਤੋਂ ਇਲਾਵਾ ਕੋਈ ਖਾਸ ਪ੍ਰਭਾਵ ਨਹੀਂ ਪਰ ਇਸ ਨਾਲ ਤੀਜੇ ਫਰੰਟ ਦਾ ਭੋਗ ਪੈ ਗਿਆ ਹੈ।

Tags: