ਬੈਂਸ ਭਰਾ ਹੋ ਗਏ ਆਪ ਦੇ..

-ਪੰਜਾਬੀਲੋਕ ਬਿਊਰੋ
ਅਵਾਜ਼ ਏ ਪੰਜਾਬ ਫਰੰਟ ਖਿਲੱਰ ਗਿਆ ਹੈ, ਲੁਧਿਆਣਾ ਤੋਂ ਵਿਧਾਇਕ ਬੈਂਸ ਭਰਾਵਾਂ ਨੇ ਆਖਰਕਾਰ ਸਭ ਕਿਆਸਰਾਈਆਂ ‘ਤੇ ਵਿਰਾਮ ਲਗਾਉਂਦਿਆਂ ਆਪਣਾ ਆਖਰੀ ਫੈਸਲਾ ਕਰ ਲਿਆ ਹੈ ਅਤੇ ਐਤਵਾਰ ਸ਼ਾਮ ਬਠਿੰਡਾ ਦੇ ਸਰਕਟ ਹਾਊਸ ਵਿੱਖੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।  ਇਸ ਦਾ ਰਸਮੀਐਲਾਨ ਅੱਜ ਹੋ ਰਿਹੈ। ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ ਬੈਂਸ ਭਰਾਵਾਂ ਨੇ ਇਹ ਫੈਸਲਾ ਲਿਆ। ਬੰਦ ਦਰਵਾਜ਼ੇ ‘ਚ ਹੋਈ ਇਸ ਮੁਲਾਕਾਤ ‘ਚ ਬੈਂਸ ਭਾਰਾਵਾਂ ਅਤੇ ਕੇਜਰੀਵਾਲ ਤੋਂ ਇਲਾਵਾ ਪੀ ਪੀ ਪੀ ਦੇ ਸਾਬਕਾ ਆਗੂ ਅਤੇ ਆਪ ਦੇ ਮੌਜੂਦਾ ਆਗੂ ਗੁਰਪ੍ਰੀਤ ਸਿੰਘ ਭੱਟੀ ਵੀ ਮੌਜੂਦ ਰਹੇ। ਇਸ ਤੋਂ ਇਲਾਵਾ ਉਹਨਾਂ ਨਾਲ ਆਪ ਦੇ ਪੰਜਾਬ ਇੰਚਾਰਜ ਸੰਜੇ ਸਿੰਘ, ਦੁਰਗੇਸ਼ ਪਾਠਕ, ਪੰਜਾਬ ਕਨਵੀਨਰ ਗੁਰਪ੍ਰੀਤ ਘੁੱਗੀ ਸੁਖਪਾਲ ਖਹਿਰਾ ਅਤੇ ਜਰਨੈਲ ਸਿੰਘ ਵੀ ਮੌਜੂਦ ਰਹੇ। ਬੈਂਸ ਭਰਾਵਾਂ ਦੇ ਆਪ ‘ਚ ਜਾਣ ਨਾਲ ਪਾਰਟੀ ਨੂੰ ਲੁਧਿਆਣਾ ਜ਼ਿਲੇ ਵਿੱਚ ਮਜ਼ਬੂਤੀ ਦੇ ਅੰਦਾਜ਼ੇ ਲੱਗ ਰਹੇ ਨੇ।