8 ਦਸੰਬਰ ਨੂੰ ਹੋਵੇਗਾ ਸਰਬੱਤ ਖਾਲਸਾ ਦਾ ‘ਕੱਠ

-ਪੰਜਾਬੀਲੋਕ ਬਿਊਰੋ
ਬੀਤੇ 10 ਨਵੰਬਰ  ਨੂੰ ‘ਸਰਬੱਤ ਖ਼ਾਲਸਾ’ ਕਰਵਾਉਣ ਦੇ ਮਾਮਲੇ ‘ਚ ਬਾਦਲ ਸਰਕਾਰ ਦੇ ਇਸ਼ਾਰੇ ‘ਤੇ ਪੁਲਿਸ ਵੱਲੋਂ ਪ੍ਰਬੰਧਕਾਂ ਤੇ ਸਮਰਥਕਾਂ ਨੂੰ ਹਿਰਾਸਤ ‘ਚ ਰੱਖਣ ਤੇ ਉਹਨਾਂ ਦੇ ਜ਼ਮਾਨਤੀ ਬਾਂਡ ਨਾ ਮੰਨਣ ਖਿਲਾਫ ਦਾਇਰ ਪਟੀਸ਼ਨ ‘ਤੇ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਤਲਬ ਕੀਤਾ ਸੀ। ਇਸ ‘ਤੇ ਸਰਕਾਰ ਨੇ ਹਾਈਕੋਰਟ ਨੂੰ ਦੱਸਿਆ ਕਿ ਇਸ ਮਾਮਲੇ ‘ਚ ਸਾਵਧਾਨੀ ਵਜੋਂ ਸੂਬੇ ਦੇ ਵੱਖ-ਵੱਖ ਥਾਣਿਆਂ ‘ਚ 134 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਹਨਾਂ ਨੂੰ ਪੁੱਛਗਿੱਛ ਕਰਕੇ ਛੱਡ ਦਿੱਤਾ ਗਿਆ ਹੈ।  ਜਵਾਬ ‘ਤੇ ਸੰਤੁਸ਼ਟੀ ਜਤਾਉਂਦੇ ਹੋਏ ਜੱਜ ਜਤਿੰਦਰ ਚੌਹਾਨ ਨੇ ਇਸ ਪਟੀਸ਼ਨ ਦਾ ਨਿਬੇੜਾ ਕਰ ਦਿੱਤਾ ਹੈ। ਐਡਵੋਕੇਟ ਸਿਮਰਨਜੀਤ ਸਿੰਘ ਨੇ ਹਾਈਕੋਰਟ ‘ਚ ਪੀਟਸ਼ਨ ਦਾਖਲ ਕਰਕੇ ਦੱਸਿਆ ਸੀ ਕਿ ਉਹਨਾਂ ਨੇ ਇਹ ਪਟੀਸ਼ਨ ਸੰਤ ਬਲਜੀਤ ਸਿੰਘ ਦਾਦੂਵਾਲ ਦੇ ਆਦੇਸ਼ ‘ਤੇ ਦਾਖਲ ਕੀਤੀ ਸੀ। ਦਾਖਲ ਪਟੀਸ਼ਨ ‘ਚ ਉਹਨਾਂ ਨੇ ਇਸ ਤਰਾਂ ਦੇ 46 ਲੋਕਾਂ ਦੀ ਸੂਚੀ ਹਾਈਕੋਰਟ ਨੂੰ ਸੌਂਪੀ ਸੀ ਜਿਹਨਾਂ ਨੂੰ ਪੁਲਿਸ ਨੇ ਵੱਖ-ਵੱਖ ਜੇਲਾਂ ‘ਚ ਹਿਰਾਸਤ ‘ਚ ਰੱਖਿਆ ਸੀ। ਬੀਤੇ ਦਿਨ ਹੀ ਸਰਬੱਤ ਖਾਲਸਾ ਆਗੂਆਂ ਵੱਲੋਂ 8 ਦਸੰਬਰ ਨੂੰ ਸਰਬੱਤ ਖਾਲਸਾ ਕਰਵਾਏ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ।

Tags: