ਘਟ ਨਹੀਂ ਰਹੀਆਂ ਨੋਟਬੰਦੀ ਦੀਆਂ ਪ੍ਰੇਸ਼ਾਨੀਆਂ

ਅੱਜ ਸਿਰਫ ਖਾਤਾਧਾਰਕਾਂ ਦੇ ਨੋਟ ਬਦਲੇ ਜਾਣਗੇ
ਨੋਟਬੰਦੀ ਨਹੀਂ ਨਸ਼ਾਬੰਦੀ ਦੀ ਲੋੜ ਸੀ-ਸ਼ੰਕਰਾਚਾਰੀਆ
-ਪੰਜਾਬੀਲੋਕ ਬਿਊਰੋ
ਦੇਸ਼ ਦੇ ਬਹੁਤੇ ਏ ਟੀ ਐਮ ਬੰਦ ਨੇ, 2000 ਦੇ ਨਵੇਂ ਨੋਟ ਚਲਾਉਣ ਜੋਗੇ ਕਰਨ ਲਈ ਪੁਰਾਣੇ ਏ ਟੀ ਐਮਜ਼ ਦੇ ਪੁਰਜੇ ਓਸੇ ਚੀਨ ਤੋਂ ਮੰਗਵਾ ਕੇ ਬਦਲੇ ਜਾਣਗੇ, ਜੀਹਦੀਆਂ ਲੜੀਆਂ ਲਾਉਣ ਤੇ ਪਟਾਖੇ ਚਲਾਉਣ ਤੋਂ ਮੋਦੀ ਸਾਹਿਬ ਨੇ ਆਪ ਜਨਤਾ ਨੂੰ ਅਪੀਲ ਕਰਕੇ ਰੋਕਿਆ ਸੀ, ਸਵਦੇਸ਼ੀ ਦਾ ਰਾਗ ਅਲਾਪਿਆ ਸੀ।
ਅੱਜ ਸਿਰਫ ਉਹਨਾਂ ਬੈਂਕਾਂ ਵਿੱਚ ਹੀ ਨੋਟ ਬਦਲੇ ਜਾ ਸਕਦੇ ਨੇ, ਜਿਹਨਾਂ ਵਿੱਚ ਖਾਤੇ ਨੇ, ਸੀਨੀਅਰ ਸਿਟੀਜ਼ਨਜ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ।
ਤੇ ਖਬਰ ਤਾਂ ਇਹ ਵੀ ਹੈ ਕਿ ਸਰਕਾਰ ਜਲਦੀ ਹੀ ਬੈਂਕਾਂ ਵਿੱਚ ਨੋਟ ਬਦਲਣ ਵਾਲੀ ਪ੍ਰਕਿਰਿਆ ਬੰਦ ਕਰ ਸਕਦੀ ਹੈ।
ਬ ਜਨਤਾ ਕੀ ਕਰੂ.. ਸਵਾਲ ਉਠ ਰਿਹਾ ਹੋਣੈ. ਜਨਤਾ ਮੰਨੂ ਭਾਣਾ..!!
ਨੋਟਬੰਦੀ  ਦੇ ਕੱਚਘਰੜ ਜਿਹੇ ਫੈਸਲੇ ਦੀ ਸਵਾਮੀ ਸ਼ਕੰਰਾਚਾਰੀਆ ਨੇ ਵਿਰੋਧਤਾ ਕਰਦਿਆਂ ਕਿਹਾ ਕਿ ਮੋਦੀ ਜੀ ਨੂੰ ਪਾਪ ਲੱਗੂ ਜਿਹੜੇ ਲੋਕ ਅੱਜ ਭੁੱਖ ਨਾਲ ਤੇ ਬੈਂਕ ਦੀਆਂ ਲਾਈਨਾਂ ‘ਚ ਲੱਗ ਕੇ ਮਰ ਰਹੇ ਨੇ ਤੇ ਨਾਲ ਹੀ ਸ਼ੰਕਰਾਚਾਰੀਆ ਨੇ ਕਿਹਾ ਕਿ ਲੋੜ ਤਾਂ ਨਸ਼ਾ ਬੰਦੀ ਦੀ ਸੀ, ਨੋਟਬੰਦੀ ਦੀ ਨਹੀਂ।