ਜ਼ੀ ਨਿਊਜ਼ ਦੇ ਮਾਲਕ ਵਲੋਂ ਕੇਜਰੀਵਾਲ ‘ਤੇ ਕੇਸ

ਕਾਲਾ ਧਨ ਮਾਮਲੇ ‘ਚ ਲਿਆ ਸੀ ਸੁਭਾਸ਼ ਚੰਦਰਾ ਦਾ ਨਾਮ
-ਪੰਜਾਬੀਲੋਕ ਬਿਊਰੋ
ਨਿੱਜੀ ਚੈਨਲ ਜ਼ੀ ਨਿਊਜ਼ ਦੇ ਮਾਲਕ ਅਤੇ ਭਾਜਪਾ ਦੇ ਰਾਜ ਸਭਾ ਸਾਂਸਦ ਡਾ. ਸੁਭਾਸ਼ ਚੰਦਰਾ ਨੇ ਦਿੱਲੀ ਦੇ ਪਟਿਆਲਾ ਹਾਊਸ ਕੋਰਟ ‘ਚ ਮੁੱਖ-ਮੰਤਰੀ ਅਰਵਿੰਦ ਕੇਜਰੀਵਾਲ ਵਿਰੁੱਧ ਅਪਰਾਧਕ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਹੈ। ਕੇਜਰੀਵਾਲ ਨੇ ਕਾਲੇ ਧਨ ਦੇ ਮਾਮਲੇ ‘ਚ ਸੁਭਾਸ਼ ਚੰਦਰਾ ਦਾ ਨਾਂ ਲਿਆ ਸੀ, ਜਿਸ ਮਗਰੋਂ ਇਹ ਕੇਸ ਦਰਜ ਕਰਾਇਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਟਵਿੱਟਰ ‘ਤੇ ਚੰਦਰਾ ਨੇ ਲਿਖਿਆ,”ਲੋਕਾਂ ‘ਤੇ ਦੋਸ਼ ਲਗਾਉਣਾ ਦਿੱਲੀ ਦੇ ਮੁੱਖ-ਮੰਤਰੀ ਕੇਜਰੀਵਾਲ ਦਾ ਸਟਾਇਲ ਹੈ, ਪਰ ਕਿਸੇ ਨਾਗਰਿਕ ਨੂੰ ਇਸ ਤਰਾਂ ਪਰੇਸ਼ਾਨ ਕਰਨਾ ਇਕ ਮੁੱਖ-ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ। .. .. ਕੇਜਰੀਵਾਲ ਸੰਵਿਧਾਨਕ ਅਹੁਦੇ ‘ਤੇ ਹੁੰਦੇ ਹੋਏ ਵੀ ਇਕ ਆਮ ਰਾਜਨੇਤਾ ਵਾਂਗ ਟਿੱਪਣੀਆਂ ਕਰਦੇ ਹਨ, ਜੋ ਸਰਾਸਰ ਗਲਤ ਹੈ।”
ਯਾਦ ਰਹੇ ਪਹਿਲਾਂ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਵੀ ਅਰਵਿੰਦ ਕੇਜਰੀਵਾਲ ‘ਤੇ ਮਾਣਹਾਨੀ ਦਾ ਮੁਕੱਦਮਾ ਕਰ  ਚੁੱਕੇ ਹਨ। ਕੇਜਰੀਵਾਲ ਨੇ ਜੇਤਲੀ ‘ਤੇ ਦਿੱਲੀ ਕ੍ਰਿਕਟ ਐਸੋਸੀਏਸ਼ਨ ‘ਚ ਕਥਿਤ ਤੌਰ ‘ਤੇ ਭ੍ਰਿਸ਼ਟਾਚਾਰ ਕਰਨ ਦਾ ਤੇ ਮਜੀਠੀਆ ‘ਤੇ ਨਸ਼ਾ ਤਸਕਰੀ ਕਰਨ ਦਾ ਦੋਸ਼ ਲਗਾਇਆ ਸੀ।

Tags: