ਐਸ ਵਾਈ ਐਲ ਨਹਿਰ ਦਾ ਮਾਮਲਾ

ਰਾਤੋ ਰਾਤ ਕਿਸਾਨਾਂ ਨੂੰ ਮੋੜੀ ਜ਼ਮੀਨ, ਕੀਤੇ ਇੰਤਕਾਲ
-ਪੰਜਾਬੀਲੋਕ ਬਿਊਰੋ
ਐਸ ਵਾਈ ਐਲ ਨਹਿਰ ਦੇ ਮਸਲੇ ਨੂੰ ਜਿਸ ਤਰਾਂ ਡਰਾਮੈਟਿਕ ਤਰੀਕੇ ਨਾਲ ਨਿਪਟਾਉਣ ਦੀਆਂ ਲਮਕਾਉਣ ਦੀਆਂ ਕੋਸ਼ਿਸ਼ ਹੋ ਰਹੀਆਂ ਨੇ, ਉਸ ਤੋਂ ਆਮ ਲੋਕ ਹੈਰਾਨ ਨੇ। ਪੰਜਾਬ ਸਰਕਾਰ ਨੇ ਕੱਲ ਸ਼ਾਮ ਸੱਤ ਵਜੇ ਤੋਂ ਅੱਜ ਸਵੇਰ ਤੱਕ ਨਹਿਰ ਲਈ ਐਕਵਾਇਰ ਕੀਤੀ ਜਾਰੀ ਜ਼ਮੀਨ ਵਾਪਸ ਕਰਨ ਲਈ ਆਦੇਸ਼ ਜਾਰੀ ਕਰ ਦਿੱਤੇ, ਰਾਤ 12 ਵਜੇ ਤੱਕ ਰੋਪੜ ਵਿੱਚ 29 ਪਿੰਡਾਂ ਦੀ ਜ਼ਮੀਨ ਵਾਪਸ ਕਰ ਦਿੱਤੀ ਗਈ ਸੀ। ਮੋਹਾਲੀ ਵਿੱਚ ਸਾਢੇ ਅੱਠ ਵਜੇ ਇੰਤਕਾਲ ਕਰਨੇ ਸ਼ੁਰੂ ਕੀਤੇ 12 ਵਜੇ ਤੱਕ 67 ਇੰਤਕਾਲ ਹੋ ਚੁੱਕੇ ਸਨ, ਸਟਾਫ ਰਾਤ ਭਰ ਕੰਮ ਵਿੱਚ ਜੁਟਿਆ ਰਿਹਾ, ਹੁਣ ਤੱਕ ਤਾਂ ਕੰਮ ਪੂਰਾ ਕਰ ਲਿਆ ਹੋਣੈ। ਜ਼ਮੀਨ ਭਾਵੇਂ ਇਕ ਇਕ ਕਿਸਾਨ ਦੇ ਨਾਮ ਹੈ, ਪਰ ਇਤੰਕਾਲ ਪੂਰੇ ਪਿੰਡ ਦਾ ਇਕੱਠਾ ਕੀਤਾ ਜਾ ਰਿਹਾ ਹੈ, ਐਨੀ ਫੁਰਤੀ ਨਾਲ ਪਹਿਲਾਂ ਕਦੇ ਕੋਈ ਸਰਕਾਰੀ ਕੰਮ ਤੇ ਉਹ ਵੀ ਇੰਤਕਾਲ ਸ਼ਾਇਦ ਹੀ ਹੋਇਆ ਹੋਵੇ..।