ਪਾਵਨ ਸਰੂਪਾਂ ਦੀ ਫੇਰ ਹੋਈ ਬੇਅਦਬੀ

ਨਗਰ ਕੌਂਸਲ ਦੀ ਉਪ ਪ੍ਰਧਾਨ ਦੇ ਘਰ ਵਾਪਰੀ ਘਟਨਾ
-ਪੰਜਾਬੀਲੋਕ ਬਿਊਰੋ
ਤਰਨ ਤਾਰਨ ਹਲਕੇ ਵਿੱਚ ਉਸ ਵਕਤ ਮਹੌਲ ਤਣਾਅ ਪੂਰਨ ਹੋ ਗਿਆ ਜਦ ਖਬਰ ਆਈ ਕਿ ਇੱਥੋਂ ਦੀ ਨਗਰ ਕੌਂਸਲ ਦੇ ਉਪ ਪ੍ਰਧਾਨ ਦੇ ਘਰ ਪਾਵਨ ਸਰੂਪ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣਾ ਆਇਆ। ਹਾਕਮੀ ਧਿਰ ਨਾਲ ਸੰਬੰਧਤ ਰੇਣੂ ਬਾਲਾ ਤੇ ਉਸ ਦੇ ਪਤੀ ਮਹੰਤ ਬਲਵੀਰ ਸਿੰਘ ਨੇ ਆਪਣੇ ਘਰ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਰੱਖੇ ਹੋਏ ਸਨ, ਜਿਹਨਾਂ ਨੂੰ ਮਰਿਆਦਾ ਅਨੁਸਾਰ ਨਾ ਰੱਖ ਕੇ ਅਲਮਾਰੀ ਵਿੱਚ ਬੰਦ ਕੀਤਾ ਹੋਇਆ ਸੀ,  ਪਤਾ ਲੱਗਣ ਉੱਤੇ ਲੋਕ ਉਹਨਾਂ ਦੇ ਘਰ ਮੂਹਰੇ ਇਕੱਠੇ ਹੋ ਗਏ।  ਪੁਲਿਸ ਵੀ ਮੌਕੇ ਉੱਤੇ ਪਹੁੰਚੀ, ਲੋਕਾਂ ਨੂੰ ਨਾਲ ਲੈ ਕੇ ਪੁਲਿਸ ਨੇ ਰੇਣੂ ਬਾਲਾ ਦੇ ਘਰ ਅਲਮਾਰੀ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਪਾਵਨ ਸਰੂਪ ਹਾਸਲ ਕਰ ਲਏ।  ਦੋਵਾਂ ਸਰੂਪ ਦੀ ਹਾਲਤ ਕਾਫ਼ੀ ਖ਼ਰਾਬ ਸੀ।  ਸ਼੍ਰੀ ਦਰਬਾਰ ਸਾਹਿਬ ਦੇ ਗਿਆਨੀ ਨਿਰਮਲ ਸਿੰਘ ਨੇ ਦੋਵਾਂ ਸਰੂਪਾਂ ਨੂੰ ਸ਼੍ਰੀ ਦਰਬਾਰ ਸਾਹਿਬ ਪਹੁੰਚਾਇਆ।  ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿੱਖ ਸੰਗਤ ਵਿੱਚ ਭਾਰੀ ਰੋਹ ਪਾਇਆ ਜਾ ਰਿਹਾ ਹੈ, ਤੇ ਰੇਣੂ ਬਾਲਾ ਤੇ ਉਸ ਦੇ ਮਹੰਤ ਪਤੀ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਵਿਰੋਧੀ ਸਿਆਸੀ ਧਿਰਾਂ ਵੀ ਮਾਮਲੇ ਨੂੰ ਤੂਲ ਦੇਣ ਲੱਗੀਆਂ ਨੇ।

Tags: