ਆਵਾਜ਼ ਏ ਪੰਜਾਬ ਵਾਲੇ ਰਲ ਸਕਦੇ ਨੇ ਕਾਂਗਰਸ ਨਾਲ!!

-ਪੰਜਾਬੀਲੋਕ ਬਿਊਰੋ
ਆਵਾਜ਼-ਏ-ਪੰਜਾਬ ਵਾਲੇ ਵੀ ਫੇਰ ਚਰਚਾ ਵਿੱਚ ਨੇ, ਹੁਣ ਚਰਚਾ ਗਰਮ ਹੈ ਕਿ ਇਸ ਫਰੰਟ ਦਾ ਕਾਂਗਰਸ ਨਾਲ ਰਲੇਵਾਂ ਹੋ ਸਕਦੈ, ਕਿਉਂਕਿ ਦੇ ਆਗੂਆਂ ਦੀ ਆਮ ਆਦਮੀ ਪਾਰਟੀ ਨਾਲ ਚੋਣ ਗਠਜੋੜ ਦੀ ਗੱਲ ਸਿਰੇ ਨਹੀਂ ਚੜੀ। ਜਦ ਪਾਣੀਆਂ ਦੇ ਮੁੱਦੇ ‘ਤੇ ਪਰਗਟ ਸਿੰਘ, ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਨੇ ਵਿਧਾਨ ਸਭਾ ਤੋਂ ਅਸਤੀਫੇ ਦਿੱਤੇ ਸਨ ਤੇ ਉਸ ਸਮੇਂ ਇੱਕ ਆਗੂ ਨੇ ਸੰਕੇਤ ਦਿਤਾ ਸੀ ਕਿ ਕਾਂਗਰਸ ਵਿੱਚ ਸ਼ਾਮਲ ਹੋਣ ਬਾਰੇ ਗੱਲ ਚੱਲ ਰਹੀ ਹੈ ਪਰ ਇਸ ਬਾਰੇ ਅੰਤਿਮ ਫੈਸਲਾ ਨਵਜੋਤ ਸਿੰਘ ਸਿੱਧੂ ਨੇ ਲੈਣਾ ਹੈ। ਇਸ ਫਰੰਟ ਤੇ ਕਾਂਗਰਸ ਦੇ ਸਮਰਥਕ ਜ਼ਰਾ ਸਬਰ ਕਰਨ,  ਅਗਲੇ ਤਿੰਨ ਚਾਰ ਦਿਨਾਂ ਵਿੱਚ ਬਿੱਲੀ ਥੈਲਿਓਂ ਬਾਹਰ ਆ ਜਾਊ।