ਹਸਪਤਾਲ ‘ਚ ਕੈਸ਼ ਵੈਨ ਦਾ ਇੰਤਜ਼ਾਮ

-ਪੰਜਾਬੀਲੋਕ ਬਿਊਰੋ
ਨੋਟਬੰਦੀ ਕਾਰਨ ਸਭ ਤੋਂ ਵੱਧ ਮੁਸ਼ਕਲ ਵਿੱਚ ਬਿਮਾਰ ਲੋਕ ਹਨ, ਜਿਹਨਾਂ ਨੂੰ ਦਵਾਈ ਵੀ ਨਹੀਂ ਮਿਲ ਰਹੀ। ਹਸਪਤਾਲਾਂ ‘ਚ ਦਾਖਲ ਮਰੀਜ਼ਾਂ ਨੂੰ ਖੁੱਲੇ ਰੁਪਈਆਂ ਦੀ ਆ ਰਹੀ ਮੁਸ਼ਕਲ ਨੂੰ ਦੂਰ ਕਰਨ ਲਈ ਪ੍ਰਸ਼ਾਸਨ ਨੇ ਕਦਮ ਚੁੱਕੇ ਨੇ। ਸਟੇਟ ਬੈਂਕ ਆਫ ਪਟਿਆਲਾ ਦੇ ਬਠਿੰਡਾ ਜ਼ੋਨ ਵੱਲੋਂ ਪਹਿਲ ਕਰਦਿਆਂ ਅੱਜ ਬਠਿੰਡਾ ਦੇ ਸਿਵਲ ਹਸਪਤਾਲ ‘ਚ ਕੈਸ਼ ਵੈਨ ਦਾ ਇਤੰਜਾਮ ਕੀਤਾ ਗਿਆ ਹੈ। ਇਸ ਵੈਨ ਰਾਹੀਂ ਹਸਪਤਾਲ ‘ਚ ਦਾਖਲ ਮਰੀਜ਼ ਜਾਂ ਉਹਨਾਂ ਦੇ ਵਾਰਸ ਨੂੰ 2000 ਰੁਪਏ ਤੱਕ 500 ਤੇ 1000 ਦੇ ਨੋਟ ਬਦਲਾਅ ਸਕਦੇ ਹਨ। ਬਠਿੰਡਾ ਦਾਖਲ ਮਰੀਜ਼ਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਥੋੜਾ ਜਿਹਾ ਸਾਹ ਆਇਆ ਹੈ।