ਨੌਸਰਬਾਜ਼ਾਂ ਨੇ ਮਹਿਲਾ ਤੋਂ ਠੱਗੇ ਹਜ਼ਾਰਾਂ ਰੁਪਏ

-ਪੰਜਾਬੀਲੋਕ ਬਿਊਰੋ
ਨੋਟਬੰਦੀ ਕਾਰਨ ਪ੍ਰੇਸ਼ਾਨੀ ਵਿੱਚ ਆਈ ਜਨਤਾ ਨੌਸਰਬਾਜ਼ਾਂ ਦਾ ਵੀ ਸ਼ਿਕਾਰ ਹੋ ਰਹੀ ਹੈ, ਇਕ ਤਾਂ ਕੁਝ ਠੱਗ ਕਿਸਮ ਦੇ ਲੋਕ ਉਹਨਾਂ ਮਜਬੂਰ ਲੋਕਾਂ ਨੂੰ 1000 ਰੁਪਏ ਦੀ ਕੀਮਤ 900 ਰੁਪਏ ਤੇ 500 ਰੁਪਏ ਦੀ ਕੀਮਤ 450 ਰੁਪਏ ਪਾ ਕੇ ਚੂਨਾ ਲਾ ਰਹੇ ਨੇ, ਜੋ ਬੈਂਕਾਂ ਦੀ ਕਤਾਰ ਵਿੱਚ ਖੜਨ ਤੋਂ ਅਸਮਰੱਥ ਹਨ। ਦੂਜਾ ਬੈਂਕਾਂ ਵਿੱਚ ਵੀ ਨੌਸਰਬਾਜ਼ ਸਰਗਰਮ ਹੋ ਗਏ ਹਨ, ਜੋ ਮਦਦ ਦੇ ਨਾਮ ‘ਤੇ ਲੁੱਟਣ ਲੱਗੇ ਨੇ। ਇਕ ਘਟਨਾ ਲੁਧਿਆਣਾ ਜ਼ਿਲੇ ਦੇ ਪਿੰਡ ਲੀਲਾਂ ਮੇਘ ਸਿੰਘ ‘ਚ ਇੱਕ ਬੈਂਕ ‘ਚ ਪੈਸੇ ਜਮਾਂ ਕਰਵਾਉਣ ਆਈ ਸੁਖਵਿੰਦਰ ਕੌਰ ਪਤਨੀ ਗੁਰਚਰਨ ਸਿੰਘ ਨਾਲ ਵਾਪਰੀ, ਜਿਸ ਕੋਲੋਂ ਫਾਰਮ ਭਰਨ ਦੀ ਆੜ ‘ਚ ਬੈਂਕ ‘ਚ ਮੌਜੂਦ 2 ਨੌਸਰਬਾਜ਼ 54 ਹਜ਼ਾਰ ਬਟੋਰ ਕੇ ਰਫ਼ੂ ਚੱਕਰ ਹੋ ਗਏ।  ਨੌਸਰਬਾਜ਼ਾਂ ਦੀਆਂ ਤਸਵੀਰਾਂ ਬੈਂਕ ‘ਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ‘ਚ ਕੈਦ ਹੋ ਗਈਆਂ ਹਨ। ਪੁਲਿਸ ਪੜਤਾਲ ਕਰ ਰਹੀ ਹੈ।
ਅੱਜ ਵੀ ਪਹਿਲਾਂ ਵਾਂਗ ਹੀ ਬੈਂਕਾਂ ਮੂਹਰੇ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਨੇ, ਤੇ ਏ ਟੀ ਐਮ ਅੱਜ ਵੀ ਬਹੁਤੇ ਬੰਦ ਰਹੇ।