ਉਪ ਮੁੱਖ ਮੰਤਰੀ ਵਲੋਂ ਗਊਸ਼ਾਲਾ ਦਾ ਉਦਘਾਟਨ ਭਲਕੇ

ਸੋਫੀ ਪਿੰਡ ਵਿਖੇ ਆਈ.ਟੀ.ਆਈ. ਦਾ ਨੀਂਹ ਪੱਥਰ ਵੀ ਰੱਖਣਗੇ
-ਪੰਜਾਬੀਲੋਕ ਬਿਊਰੋ
ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ 18 ਨਵੰਬਰ ਪਿੰਡ ਕੰਨੀਆਂ ਕਲਾਂ (ਸ਼ਾਹਕੋਟ) ਵਿਖੇ 92 ਲੱਖ ਦੀ ਲਾਗਤ ਨਾਲ 25 ਏਕੜ ਵਿਚ ਬਣਾਈ ਗਈ ਗਊਸ਼ਾਲਾ ਦਾ ਉਦਘਾਟਨ ਕਰਨਗੇ, ਜਿਸ ਨਾਲ ਬੇਸਹਾਰਾ  ਪਸ਼ੂ ਧੰਨ  ਦੀ ਸਾਂਭ ਸੰਭਾਲ ਵਿਚ ਵੱਡੀ ਮਦਦ ਮਿਲੇਗੀ। ਇਸ ਤੋਂ ਇਲਾਵਾ ਜਲੰਧਰ  ਕੈਂਟ ਨੇੜਲੇ  ਪਿੰਡ ਸੋਫੀ ਵਿਖੇ 14.50 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਨਵੀਂ ਉਦਯੋਗਿਕ ਸਿਖਲਾਈ ਸੰਸਥਾ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ।
ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਨਵੀਂ ਉਸਾਰੀ ਗਈ ਗਊਸ਼ਾਲਾ ਵਿਚ 2000 ਬੇਸਹਾਰਾ ਪਸ਼ੂਆਂ ਤੇ ਵਿਸ਼ੇਸ਼ ਕਰਕੇ ਗਊਧੰਨ ਦੀ ਸਾਂਭ ਸੰਭਾਲ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਸ਼ੂਆਂ ਦੇ ਰੱਖ-ਰਖਾਅ ਲਈ ਸ਼ੈੱਡ, ਤੂੜੀ ਲਈ ਸਟੋਰ, ਪਸ਼ੂਆਂÎ ਦੀ ਸੁਰੱਖਿਆ ਲਈ ਚਾਰਦੀਵਾਰੀ ਤੇ ਬਿਜਲੀ ਤੇ ਪਾਣੀ ਦਾ 24 ਘੰਟੇ ਦਾ ਪ੍ਰਬੰਧ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਪਿੰਡ ਸੋਫੀ ਵਿਖੇ 14.50 ਕਰੋੜ ਦੀ ਲਾਗਤ ਨਾਲ ਉਸਾਰੀ ਜਾਣ ਵਾਲੀ ਨਵੀਂ ਉਦਯੋਗਿਕ ਸਿਖਲਾਈ ਸੰਸਥਾ ਦਾ ਨੀਂਹ ਪੱਥਰ ਵੀ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਰੱਖਿਆ ਜਾਵੇਗਾ। ਇਸ ਸੰਸਥਾ  ਦੇ ਸ਼ੁਰੂ ਹੋਣ ਨਾਲ ਸਾਲਾਨਾ 350 ਸਿਖਿਆਰਥੀਆਂ ਨੂੰ ਵੱਖ-ਵੱਖ ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਮਿਲੇਗੀ ਜਿਸ ਵਿਚ ਮੁੱਖ ਤੌਰ ‘ਤੇ ਇਲੈਕਟ੍ਰੀਸ਼ਨਲ, ਰੈਫਰੀਜਰੇਸ਼ਨ ਐਂਡ ਏਅਰ ਕੰਡੀਸ਼ਨ , ਫਿਟਰ, ਟਰਨਰ, ਮਸ਼ੀਨਿਸ਼ਟ, ਵੈਲਡਰ, ਸੀਵਿੰਗ ਤਕਨੀਕ, ਕੰਪਿਊਟਰ ਏਡਿਡ ਇੰਬਰਾਇਡਰੀ ਐਂਡ ਡਿਜ਼ਾÂਨਿੰਗ, ਮਕੈਨਿਕ ਡੀਜ਼ਲ ਅਤੇ ਬੇਸਿਕ ਕਾਸਮੈਟੋਲੌਜੀ ਸ਼ਾਮਿਲ ਹਨ।  ਉਨਾਂ ਇਹ ਵੀ ਕਿਹਾ ਕਿ ਇਹ ਕੋਰਸ ਭਾਰਤ ਸਰਕਾਰ ਦੇ ਡੀ.ਜੀ.ਈ ਐਂਡ ਟੀ ਦੀਆਂ ਸ਼ਰਤਾਂ ਤੇ ਨਿਯਮਾਂ ਦੇ ਅਨੁਕੂਲ  ਹਨ।