ਸੁਸ਼ਮਾ ਸਵਰਾਜ ਦੇ ਗੁਰਦੇ ਖਰਾਬ

ਕੇਜਰੀਵਾਲ ਨੇ ਸਿਹਤਯਾਬੀ ਦੀ ਕੀਤੀ ਦੁਆ
-ਪੰਜਾਬੀਲੋਕ ਬਿਊਰੋ
ਲੱਖਾਂ ਭਾਰਤੀਆਂ ਵਾਂਗ ਦੇਸ਼ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਗੁਰਦੇ ਵੀ ਖਰਾਬ ਹੋ ਗਏ ਹਨ, ਫਰਕ ਸਿਰਫ ਐਨਾ ਹੈ ਕਿ ਉਹਨਾਂ ਦਾ ਏਮਜ਼ ਹਸਪਤਾਲ ਵਿੱਚ ਸੀਨੀਅਰ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਚੱਲ ਰਿਹਾ ਹੈ, ਹੋਰ ਬਿਹਤਰ ਸਿਹਤ ਸੇਵਾਵਾਂ ਲਈ ਵਿਦੇਸ਼ ਵੀ ਜਾ ਸਕਦੇ ਹਨ। ਸੁਸ਼ਮਾ ਨੇ ਖੁਦ ਹਸਪਤਾਲ ਵਿਚੋਂ ਟਵੀਟ ਕਰਕੇ ਆਪਣੀ ਸਿਹਤ ਦੀ ਖਬਰ ਦਿੱਤੀ ਤੇ ਕਿਹਾ ਕਿ ਭਗਵਾਨ ਕ੍ਰਿਸ਼ਨ ਸਭ ਠੀਕ ਕਰਨਗੇ। ਦਿੱਲੀ ਦੇ ਸੀ ਐਮ ਕੇਜਰੀਵਾਲ ਨੇ ਟਵੀਟ ਕਰਕੇ ਸੁਸ਼ਮਾ ਸਵਰਾਜ ਦੀ ਸਿਹਤਯਾਬੀ ਲਈ ਦੁਆ ਦਿੱਤੀ ਹੈ। 64 ਸਾਲਾ ਕੇਂਦਰੀ ਮੰਤਰੀ ਸੁਸ਼ਮਾ 20 ਸਾਲਾਂ ਤੋਂ ਸ਼ੂਗਰ ਤੋਂ ਵੀ ਪੀੜਤ ਹੈ।