ਕਾਂਗਰਸ ਭਲਕੇ ਮਿਲੇਗੀ ਰਾਸ਼ਟਰਪਤੀ ਨੂੰ

-ਪੰਜਾਬੀਲੋਕ ਬਿਊਰੋ
ਐੱਸ. ਵਾਈ. ਐੱਲ. ਦੇ ਮੁੱਦੇ ‘ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਵਫਦ ਭਲਕੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨਾਲ ਸ਼ਾਮ 6.30 ਵਜੇ ਮੁਲਾਕਾਤ ਕਰੇਗਾ, ਇਸ ਵਫਦ ਦੀ ਅਗਵਾਈ ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ। ਕੈਪਟਨ ਵੱਲੋਂ ਰਾਸ਼ਟਰਪਤੀ ਨੂੰ ਐੱਸ. ਵਾਈ. ਐੱਲ. ਦੇ ਮਾਮਲੇ ‘ਚ ਇਕ ਵਿਸਥਾਰਤ ਰਿਪੋਰਟ ਪੇਸ਼ ਕੀਤੀ ਜਾਵੇਗੀ, ਜਿਸ ‘ਚ ਰਾਸ਼ਟਰਪਤੀ ਨੂੰ ਦੱਸਿਆ ਜਾਵੇਗਾ ਕਿ ਸੁਪਰੀਮ ਕੋਰਟ ‘ਚ ਬਾਦਲ ਸਰਕਾਰ ਵੱਲੋਂ ਅਧੂਰੇ ਤੱਥ ਪੇਸ਼ ਕਰਨ ਕਾਰਨ ਹੀ ਫੈਸਲਾ ਪੰਜਾਬ ਖਿਲਾਫ ਆਇਆ ਹੈ। ਸੰਬੰਧਿਤ ਫੈਸਲੇ ਨੂੰ ਲਾਗੂ ਨਾ ਕਰਨ ਦੀ ਅਪੀਲ ਕੀਤੀ ਜਾਵੇਗੀ।  ਦੱਸਿਆ ਜਾਵੇਗਾ ਕਿ ਜੇਕਰ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਕੀਤਾ ਜਾਂਦਾ ਹੈ ਤਾਂ ਉਸ ਦੇ ਗੰਭੀਰ ਨਤੀਜੇ ਪੰਜਾਬ ਦੇ ਲੋਕਾਂ ਨੂੰ ਭੁਗਤਣੇ ਪੈਣਗੇ।  ਪੰਜਾਬ ਪਹਿਲਾਂ ਹੀ ਪਾਣੀ ਦੇ ਸੰਕਟ ਨਾਲ ਜੂਝ ਰਿਹਾ ਹੈ।  ਫੈਸਲਾ ਲਾਗੂ ਹੋਣ ਨਾਲ ਪਾਣੀ ਦਾ ਸੰਕਟ ਤਾਂ ਡੂੰਘਾ ਹੋਵੇਗਾ ਹੀ, ਨਾਲ ਹੀ ਕਈ ਤਰਾਂ ਦੀਆਂ ਨਵੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।