ਸਾਧਵੀ ਦੇਵਾ ਨੇ ਰਿੰਗ ਸੈਰੇਮਨੀ ‘ਚ ਗੋਲੀ ਚਲਾਈ

ਇਕ ਮਹਿਲਾ ਦੀ ਮੌਤ, ਕਈ ਜ਼ਖਮੀ
-ਪੰਜਾਬੀਲੋਕ ਬਿਊਰੋ
ਕਰਨਾਲ ਵਿੱਚ ਇਕ ਜੋੜੇ ਦੀ ਰਿੰਗ ਸੈਰੇਮਨੀ ਪੈਲੇਸ ਵਿੱਚ ਹੋ ਰਹੀ ਸੀ, ਮੁੰਡੇ ਵਾਲਿਆਂ ਨੇ ਸਾਧਵੀ ਦੇਵਾ ਠਾਕੁਰ ਨੂੰ ਸੱਦਿਆ ਸੀ, ਜੋ ਆਪਣੇ 6-7 ਹਥਿਆਰਬੰਦ ਗਾਰਡਾਂ ਨਾਲ ਆਈ, ਜਦ ਡੀਜੇ ਚੱਲਿਆ ਤਾਂ ਸਾਧਵੀ ਦੇਵਾ ਠਾਕੁਰ ਸਟੇਜ ‘ਤੇ ਜਾ ਚੜੀ, ਤੇ ਪਿਸਤੌਲ ਨਾਲ ਗੋਲੀਆਂ ਚਲਾਉਣ ਲੱਗੀ, ਸਟੇਜ ਦੇ ਕੋਲ ਬੈਠੇ ਕੁਝ ਲੋਕਾਂ ਨੂੰ ਗੋਲੀਆਂ ਦੇ ਛਰੇ ਜਾ ਵੱਜੇ, ਇਕ ਮਹਿਲਾ ਦੀ ਮੌਤ ਹੋ ਗਈ। ਰੰਗ ਵਿੱਚ ਭੰਗ ਪੈ ਗਿਆ, ਸਾਧਵੀ ਗਾਰਡਾਂ ਨੂੰ ਲੈ ਕੇ ਮੌਕੇ ਤੋਂ ਖਿਸਕ ਗਈ। ਪੁਲਿਸ ਜੀ ਕਹਿੰਦੇ ਪੜਤਾਲ ਕਰ ਰਹੇ ਹਾਂ।
ਇਹ ਸਾਧਵੀ ਦੇਵਾ ਠਾਕੁਰ ਹਥਿਆਰਾਂ ਤੇ ਸੋਨੇ ਦੇ ਗਹਿਣਿਆਂ ਦੀ ਵਾਹਵਾ ਸ਼ੌਕੀਨ ਹੈ। ਹਿੰਦੂ ਮਹਾਸਭਾ ਨਾਲ ਸੰਬੰਧਤ ਹੈ, ਮੁਸਲਮਾਨਾਂ ਤੇ ਈਸਾਈਆਂ ਦੀ ਨਸਬੰਦੀ ਕਰਾਓ, ਇਹ ਬਿਆਨ ਦੇ ਕੇ ਚਰਚਾ ਵਿੱਚ ਆਈ ਸੀ।