ਐਸ ਜੀ ਪੀ ਸੀ ਰਾਜੋਆਣਾ ਦੀ ਫਾਂਸੀ ਕਰਾਏਗੀ ਮਾਫ!!

-ਪੰਜਾਬੀਲੋਕ ਬਿਊਰੋ
ਬਲਵੰਤ ਸਿੰਘ ਰਾਜੋਆਣਾ ਨੇ ਫਾਂਸੀ ਜਲਦੀ ਚਾੜਨ ਦੀ ਮੰਗ ਕਰਦਿਆਂ 3 ਨਵੰਬਰ ਨੂੰ ਭੁੱਖ ਹੜਤਾਲ ਕੀਤੀ ਸੀ, ਪਰ ਕਮੇਟੀ ਦੇ ਨਵੇਂ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂਗਰ ਹੱਥੋਂ ਹੜਤਾਲ ਖਤਮ ਕਰ ਦਿੱਤੀ, ਜਿਹਨਾਂ ਨੇ ਭਰੋਸਾ ਦਿੱਤਾ ਸੀ ਜਲਦੀ ਹੀ ਉਹਨਾਂ ਦੀ ਸਜ਼ਾ ਬਾਰੇ ਫੈਸਲਾ ਕਰਵਾਇਆ ਜਾਵੇਗਾ, ਹੁਣ ਖਬਰ ਆ ਰਹੀ ਹੈ ਕਿ ਐਸ ਜੀ ਪੀ ਸੀ ਰਾਜੋਆਣਾ ਦੀ ਸਜ਼ਾ ਮਾਫ ਕਰਵਾਏਗੀ। ਕਮੇਟੀ ਦਾ ਵਫਦ ਰਾਸ਼ਟਰਪਤੀ ਨੂੰ ਮਿਲੇਗਾ। ਜਲਦੀ ਫਾਂਸੀ ਦੇ ਤਖਤ ਤੇ ਝੂਲਣ ਦੇ ਚਾਹਵਾਨ ਰਾਜੋਆਣਾ ਸਾਹਿਬ ਕਮੇਟੀ ਦੇ ਇਸ ਫੈਸਲੇ ‘ਤੇ ਕੀ ਰੁਖ ਅਖਤਿਆਰ ਕਰਨਗੇ, ਉਡੀਕਿਆ ਜਾ ਰਿਹੈ।